ਪਠਾਨਕੋਟ, 6 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਨਿਰਧਾਰਤ ਘੱਟ ਫੀਸਾਂ `ਤੇ ਰੋਜਗਾਰ ਸੰਬੰਧਿਤ ਕੋਰਸ ਕਰਵਾਇਆ ਜਾ ਰਿਹਾ ਹੈ ਜਿਸ ਦੀ ਸੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਵਿਖੇ ਕੀਤੀ ਗਈ। ਹੈ।ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਬਦਲਦਾ ਪੰਜਾਬ ਵੱਧਦਾ ਪੰਜਾਬ, ਸਕਿੱਲ ਇੰਡੀਆ ਅਤੇ ਰਿਜਨਲ ਇੰਸਟੀਚਿਊਟ ਆਫ ਇੰਗਲਿਸ ਅਧੀਨ ਇੰਗਲਿਸ ਸਪੀਕਿੰਗ ਕੋਰਸ ਦੀ ਸੁਰੂਆਤ ਕਰਨ ਮੌਕੇ ਟ੍ਰੇਨਿੰਗ ਮੈਨੇਜਰ ਨੇਹਾ ਮਹਾਜਨ, ਨੀਰੂ, ਆਂਚਲ ਸ਼ਰਮਾ ਆਦਿ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਇਹ ਜਿਲ੍ਹਾ ਪਠਾਨਕੋਟ ਵਿੱਚ ਪਹਿਲਾ ਇੰਗਲਿਸ਼ ਸਪੀਕਿੰਗ ਅਤੇ ਪਰਸੋਨੇਲਟੀ ਡਿਵੈਲਪਮਿੰਟ ਕੋਰਸ ਕਰਵਾਇਆ ਜਾ ਰਿਹਾ ਹੈ।ਜਿਸ ਅਧੀਨ ਪਹਿਲਾ ਕੋਰਸ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਵੱਖ ਵੱਖ ਸਕੂਲ/ ਕਾਲਜਾਂ ਦੇ ਕਰੀਬ 25 ਵਿਦਿਆਰਥੀ ਰਜਿਸਟਰਡ ਹੋਏ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਿਲ੍ਹਾ ਪਠਾਨਕੋਟ ਵਿੱਚ ਹੋਰ ਦੋ ਸਥਾਨਾਂ `ਤੇ ਇਸ ਤਰ੍ਹਾ ਦੇ ਕੋਰਸ ਸੁਰੂ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਕੋਰਸ ਦੀਆਂ ਸ਼ਾਮ 3 ਵਜੋ ਤੋਂ 5 ਵਜੇ ਤੱਕ ਅਤੇ 5 ਵਜੇ ਤੋਂ ਸਾਮ 7 ਵਜੇ ਤੱਕ ਦੋ ਸ਼ਿਫਟਾਂ ਹਨ। ਉਨ੍ਹਾਂ ਦੱਸਿਆ ਕਿ ਕੋਰਸ ਦੋ ਮਹੀਨੇ ਦਾ ਹੋਵੇਗਾ ਅਤੇ ਵਿਦਿਆਰਥੀ ਨੂੰ ਪੂਰੇ ਕੋਰਸ ਦੀ ਨਿਰਧਾਰਤ 500/- ਰੁਪਏ ਫੀਸ ਹੀ ਅਦਾ ਕਰਨੀ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕਰੀਬ 1000 ਦੀ ਕੀਮਤ ਦੀ ਸਵਾਗਤੀ ਕਿੱਟ ਜਿਸ ਵਿੱਚ ਕਿਤਾਬਾਂ, ਕਾਪੀਆਂ, ਸੀ.ਡੀ. ਅਤੇ ਹੋਰ ਸਟੇਸ਼ਨਰੀ ਅਤੇ ਬੈਗ ਸ਼ਾਮਲ ਹੈ ਦਿੱਤਾ ਜਾਵੇਗਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media