Tuesday, August 11, 2026

ਘੱਟ ਫੀਸ `ਤੇ ਰੋਜਗਾਰ ਸੰਬੰਧਿਤ ਇੰਗਲਿਸ ਸਪੀਕਿੰਗ ਕੋਰਸ ਦੀ ਸੁਰੂਆਤ

PPN0605201807 ਪਠਾਨਕੋਟ, 6 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਨਿਰਧਾਰਤ ਘੱਟ ਫੀਸਾਂ `ਤੇ ਰੋਜਗਾਰ ਸੰਬੰਧਿਤ ਕੋਰਸ ਕਰਵਾਇਆ ਜਾ ਰਿਹਾ ਹੈ ਜਿਸ ਦੀ ਸੁਰੂਆਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਵਿਖੇ ਕੀਤੀ ਗਈ। ਹੈ।ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਬਦਲਦਾ ਪੰਜਾਬ ਵੱਧਦਾ ਪੰਜਾਬ, ਸਕਿੱਲ ਇੰਡੀਆ ਅਤੇ ਰਿਜਨਲ ਇੰਸਟੀਚਿਊਟ ਆਫ ਇੰਗਲਿਸ ਅਧੀਨ ਇੰਗਲਿਸ ਸਪੀਕਿੰਗ ਕੋਰਸ ਦੀ ਸੁਰੂਆਤ ਕਰਨ ਮੌਕੇ ਟ੍ਰੇਨਿੰਗ ਮੈਨੇਜਰ ਨੇਹਾ ਮਹਾਜਨ, ਨੀਰੂ, ਆਂਚਲ ਸ਼ਰਮਾ ਆਦਿ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਇਹ ਜਿਲ੍ਹਾ ਪਠਾਨਕੋਟ ਵਿੱਚ ਪਹਿਲਾ ਇੰਗਲਿਸ਼ ਸਪੀਕਿੰਗ ਅਤੇ ਪਰਸੋਨੇਲਟੀ ਡਿਵੈਲਪਮਿੰਟ ਕੋਰਸ ਕਰਵਾਇਆ ਜਾ ਰਿਹਾ ਹੈ।ਜਿਸ ਅਧੀਨ ਪਹਿਲਾ ਕੋਰਸ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਵੱਖ ਵੱਖ ਸਕੂਲ/ ਕਾਲਜਾਂ ਦੇ ਕਰੀਬ 25 ਵਿਦਿਆਰਥੀ ਰਜਿਸਟਰਡ ਹੋਏ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਿਲ੍ਹਾ ਪਠਾਨਕੋਟ ਵਿੱਚ ਹੋਰ ਦੋ ਸਥਾਨਾਂ `ਤੇ ਇਸ ਤਰ੍ਹਾ ਦੇ ਕੋਰਸ ਸੁਰੂ ਕਰਵਾਏ ਜਾਣਗੇ।PPN0605201808ਉਨ੍ਹਾਂ ਦੱਸਿਆ ਕਿ ਇਹ ਕੋਰਸ ਦੀਆਂ ਸ਼ਾਮ 3 ਵਜੋ ਤੋਂ 5 ਵਜੇ ਤੱਕ ਅਤੇ 5 ਵਜੇ ਤੋਂ ਸਾਮ 7 ਵਜੇ ਤੱਕ ਦੋ ਸ਼ਿਫਟਾਂ ਹਨ। ਉਨ੍ਹਾਂ ਦੱਸਿਆ ਕਿ ਕੋਰਸ ਦੋ ਮਹੀਨੇ ਦਾ ਹੋਵੇਗਾ ਅਤੇ ਵਿਦਿਆਰਥੀ ਨੂੰ ਪੂਰੇ ਕੋਰਸ ਦੀ ਨਿਰਧਾਰਤ 500/- ਰੁਪਏ ਫੀਸ ਹੀ ਅਦਾ ਕਰਨੀ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਕਰੀਬ 1000 ਦੀ ਕੀਮਤ ਦੀ ਸਵਾਗਤੀ ਕਿੱਟ ਜਿਸ ਵਿੱਚ ਕਿਤਾਬਾਂ, ਕਾਪੀਆਂ, ਸੀ.ਡੀ. ਅਤੇ ਹੋਰ ਸਟੇਸ਼ਨਰੀ ਅਤੇ ਬੈਗ ਸ਼ਾਮਲ ਹੈ ਦਿੱਤਾ ਜਾਵੇਗਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply