
ਅੰਮ੍ਰਿਤਸਰ, 10 ਅਗਸਤ (ਜਗਦੀਪ ਸਿੰਘ ਸੱਗੂ) – ਮੈਡੀਕਲ ਕਿੱਤੇ ਦੀ ਜਾਣੀ ਪਛਾਣੀ ਲਿਮਕਾ ਬੁੱਕ ਆਫ ਰਿਕਾਰਡਜ ਵਿੱਚ ਨਾਮ ਦਰਜ਼ ਕਰਵਾ ਚੁੱਕੀ ਵਿਦਵਾਨ ਸਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਨੂੰ ਜੀਰੀਐਟਰਿਕ ਸੁਸਾਇਟੀ ਆਫ ਇੰਡੀਆ ਸਾਲ 2014-15 ਦਾ ਰਾਸ਼ਟਰੀ ਸਲਾਹਕਾਰ ਨਿਯੁੱਕਤ ਕੀਤਾ ਗਿਆ। ਉਨ੍ਹਾਂ ਦੀ ਇਹ ਨਿਯੁੱਕਤੀ ਮੈਡੀਕਲ ਖੇਤਰ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ, ਜਿਸ ਦੀ ਲਿਖਤੀ ਸੂਚਨਾ ਉਪਰੋਕਤ ਸੁਸਾਇਟੀ ਦੇ ਜਨਰਲ ਸਕੱਤਰ ਡਾ. ਓ.ਪੀ ਸ਼ਰਮਾ ਨੇ ਨਵੀ ਦਿੱਲੀ ਤੋ ਭੇਜੀ ਹੈ। ਇੱਥੇ ਵਰਨਣਯੋਗ ਹੈ ਕਿ ਡਾਕਟਰ ਨੇਕੀ ਇਸ ਸੁਸਾਇਟੀ ਦੇ ਰਾਸ਼ਟਰੀ ਪ੍ਰਧਾਨ 2011-12 ਵਿੱਚ ਰਹਿ ਚੁੱਕੇ ਹਨ। ਡਾ ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਮ ਪੂਰੇ ਭਾਰਤ ਵਿੱਚ ਉੱਚਾ ਹੋਇਆ ਹੈ।
Punjab Post Daily Online Newspaper & Print Media