ਭੀਖੀ, 10 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਮੇਨ ਰੋਡ ਸਥਿਤ ਐਸ.ਐਰ ਕਰਿਆਨਾ ਸਟੋਰ `ਤੇ ਚੋਰਾਂ ਵਲੋਂ ਕੱਲ ਰਾਤ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।ਯੋਜਨਾਬੱਧ ਚੋਰੀ ਕਰਦਿਆਂ ਚੋਰਾਂ ਨੇ ਦੁਕਾਨ ਦੇ ਪਿਛਲੇ ਪਾਸੇ ਮਕਾਨ ਵਿੱਚ ਸੌਂ ਰਹੇ ਦੁਕਾਨ ਮਾਲਕਾਂ ਨੂੰ ਵੀ ਚੋਰੀ ਵਾਰਦਾਤ ਪਤਾ ਨਾ ਲੱਗਣ ਦਿੱਤਾ।ਦੁਕਾਨ ਮਾਲਿਕ ਪ੍ਰਿੰਸ ਕੁਮਾਰ ਪੁੱਤਰ ਰਜਿੰਦਰ ਕੁਮਾਰ ਨੇ ਦੱਸਿਆ ਕੇ ਸਵੇਰ ਦੇ ਸਮੇਂ ਜਦੋ ਉਹ ਆਪਣੀ ਦੁਕਾਨ ਖੋਲਣ ਲਈ ਆਏ ਤਾਂ ਉਨਾਂ ਦੇਖਿਆ ਕਿ ਦੁਕਾਨ ਦੇ ਜ਼ਿੰਦਰੇ ਟੁੱਟੇ ਪਾਏ ਸਨ ਅਤੇ ਸ਼ਟਰ ਖੁੱਲਾ ਸੀ।ਉਨਾਂ ਨੇ ਤਰੁੰਤ ਪੁਲਿਸ ਨੂੰ ਫੋਨ ਕਰ ਕੇ ਚੋਰੀ ਦੀ ਵਾਰਦਾਤ ਬਾਰੇ ਦੱਸਿਆ।ਦੁਕਾਨਦਾਰ ਨੇ ਦੱਸਿਆ ਕਿ ਲਗਪਗ ਪੰਦਰਾਂ ਤੋ ਵੀਹ ਹਜ਼ਾਰ ਦੇ ਕਰੀਬ ਦੇ ਸਮਾਨ ਦੀ ਚੋਰੀ ਹੋਈ ਹੈ ਜਿਸ ਵਿੱਚ ਨਗਦੀ ਅਤੇ ਕੁੱਝ ਰਾਸ਼ਨ ਦਾ ਸਮਾਨ ਜਿਵੇਂ ਬਦਾਮ, ਕਾਜੂ, ਦਾਖਾਂ ਆਦਿ ਸ਼ਾਮਲ ਹਨ।ਮੋਕੇ `ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media