Saturday, August 8, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਹੈਡ ਬੁਆਏ ਤੇ ਹੈਡ ਗਰਲ ਚੁਣੇ ਗਏ

PPN1105201801ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਸਕੂਲ ਦਾ ਕੰਮ ਸੁਚਾਰੂ ਰੂਪ ਵਿੱਚ ਚਲਾਉਣ ਅਤੇ ਵਿਦਿਆਰਥੀਆਂ `ਚ ਪ੍ਰਬੰਧ ਅਤੇ ਸਵੈ-ਅਨੁਸ਼ਾਸਨ ਦੇ ਗੁਣ ਪੈਦਾ ਕਰਨ ਲਈ ਸਕੂਲ ਹੈਡ ਬੁਆਏ, ਹੈਡ ਗਰਲ ਅਤੇ ਚਾਰ ਹਾਊਸਾਂ ਦੇ ਕੈਪਟਨ ਅਤੇ ਸਹਿ-ਕੈਪਟਨ ਦੀ ਚੁਣੇ ਗਏ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਸਨੇਹਦੀਪ ਸਿੰਘ ਨੂੰ ਹੈਡ ਬੁਆਏ, ਹਰਸਿਮਰਨ ਸਿੰਘ ਨੂੰ ਵਾਈਸ ਹੈਡ ਬੁਆਏ, ਜਸਪਿੰਦਰ ਕੌਰ ਨੂੰ ਹੈਡ ਗਰਲ, ਅਤੇ ਤੀਸਨੂਰ ਕੌਰ ਨੂੰ ਵਾਈਸ ਹੈਡ ਗਰਲ ਚੁਣੇ ਜਾਣ `ਤੇ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਤਰੱਕੀ ਲਈ ਸਭ ਤੋਂ ਵੱਡੀ ਲੋੜ ਉਚ ਵਿੱਦਿਆ ਤੇ ਆਤਮ ਵਿਸ਼ਵਾਸ ਦਾ ਹੋਣਾ ਜਰੂਰੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਫ਼ਰਜ਼ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪੇ੍ਰੇਰਿਤ ਕੀਤਾ।ਇਸ ਮੌਕੇ ‘ਗੋ ਗ੍ਰੀਨ ਗੋ ਕਲੀਨ’ ਮੁਹਿੰਮ ਤਹਿਤ ਸਕੂਲ ਨੂੰ ਸਵੱਛ ਤੇ ਹਰਿਆ-ਭਰਿਆ ਰੱਖਣ ਲਈ 10 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਦੀ ਇੱਕ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ ਗਿਆ।

Check Also

Bbk Dav participates in Nasha Mukt Yuva for Viksit Bharat Sankalp Abhiyan inaugurated by Hon’ble PM Modi

Amritsar, August 7 (Punjab Post Bureau) – BBK DAV College for Women participated in Nasha …

Leave a Reply