ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਸਕੂਲ ਦਾ ਕੰਮ ਸੁਚਾਰੂ ਰੂਪ ਵਿੱਚ ਚਲਾਉਣ ਅਤੇ ਵਿਦਿਆਰਥੀਆਂ `ਚ ਪ੍ਰਬੰਧ ਅਤੇ ਸਵੈ-ਅਨੁਸ਼ਾਸਨ ਦੇ ਗੁਣ ਪੈਦਾ ਕਰਨ ਲਈ ਸਕੂਲ ਹੈਡ ਬੁਆਏ, ਹੈਡ ਗਰਲ ਅਤੇ ਚਾਰ ਹਾਊਸਾਂ ਦੇ ਕੈਪਟਨ ਅਤੇ ਸਹਿ-ਕੈਪਟਨ ਦੀ ਚੁਣੇ ਗਏ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਸਨੇਹਦੀਪ ਸਿੰਘ ਨੂੰ ਹੈਡ ਬੁਆਏ, ਹਰਸਿਮਰਨ ਸਿੰਘ ਨੂੰ ਵਾਈਸ ਹੈਡ ਬੁਆਏ, ਜਸਪਿੰਦਰ ਕੌਰ ਨੂੰ ਹੈਡ ਗਰਲ, ਅਤੇ ਤੀਸਨੂਰ ਕੌਰ ਨੂੰ ਵਾਈਸ ਹੈਡ ਗਰਲ ਚੁਣੇ ਜਾਣ `ਤੇ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਤਰੱਕੀ ਲਈ ਸਭ ਤੋਂ ਵੱਡੀ ਲੋੜ ਉਚ ਵਿੱਦਿਆ ਤੇ ਆਤਮ ਵਿਸ਼ਵਾਸ ਦਾ ਹੋਣਾ ਜਰੂਰੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਫ਼ਰਜ਼ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਪੇ੍ਰੇਰਿਤ ਕੀਤਾ।ਇਸ ਮੌਕੇ ‘ਗੋ ਗ੍ਰੀਨ ਗੋ ਕਲੀਨ’ ਮੁਹਿੰਮ ਤਹਿਤ ਸਕੂਲ ਨੂੰ ਸਵੱਛ ਤੇ ਹਰਿਆ-ਭਰਿਆ ਰੱਖਣ ਲਈ 10 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਦੀ ਇੱਕ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …