ਜੰਡਿਆਲਾ ਗੁਰੂ, 11 ਮਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਮਨੋਹਰ ਵਾਟਿਕਾ ਪਬਲਿਕ ਸਕੂਲ ਦਾ ਪੰਜਾਬ ਦਸਵੀਂ ਸ਼੍ਰੇਣੀ ਦਾ ਨਤੀਜਾ ਹਰ ਸਾਲ ਦੀ ਤਰਾਂ ਸ਼ਾਨਦਾਰ ਰਿਹਾ।ਸਕੂਲ ਦੇ ਵਿਦਿਆਰਥੀ ਹਰਮੀਤ ਸਿੰਘ ਨੇ 650 ਵਿਚੋਂ 583 ਅੰਕ ਲੈ ਕੇ ਸਕੂਲ ਵਿਚੋਂ ਪਹਿਲਾ ਅਤੇ ਬਲਾਕ `ਚੋਂ ਦੂਸਰਾ ਸਥਾਨ ਹਾਸਲ ਕੀਤਾ।ਸਕੂਲ ਦੀ ਵਿਦਿਆਰਥਣ ਰਿਚਾ ਦੁੱਗਲ ਨੇ 650 ਵਿਚੋਂ 561 ਅੰਕ ਲੈ ਕੇ ਸਕੂਲ `ਚੋਂ ਦੂਸਰਾ ਅਤੇ ਰੂਪ ਪ੍ਰੀਤ ਕੌਰ ਨੇ 650 ਵਿਚੋਂ 558 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ।ਅਨੂਰੀਤ ਕੌਰ ਨੇ 650 ਵਿਚੋਂ 551 ਤੇ ਪ੍ਰਭਾ ਕੁਮਾਰੀ ਨੇ 650 ਵਿਚੋਂ 529 ਅੰਕ ਪ੍ਰਾਪਤ ਕੀਤੇ।ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਵਿਤਾ ਕਪੂਰ ਅਤੇ ਡੀਨ ਸ਼੍ਰੀਮਤੀ ਨਿਸ਼ਾ ਜੈਨ ਨੇ ਵਿਦਿਆਰਥੀਆਂ ਦੀਆਂ ਉਪਲਬੱਧੀਆਂ ਦੀ ਵਧਾਈ ਦਿੱਤੀ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ।ਸਕੂਲ ਦੇ ਕੈਸ਼ੀਅਰ ਸੁਨੀਲ ਜੈਨ ਨੇ ਉਚੇਚੇ ਤੌਰ `ਤੇ ਪਹੁੰਚ ਕੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ।ਵਿਦਿਆਰਥੀ ਹਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦੀ ਚੰਗੀ ਕਾਰਗੁਜਾਰੀ ਦਾ ਸਿਹਰਾ ਅਧਿਆਪਕਾਂ, ਮਾਤਾ ਪਿਤਾ ਨੂੰ ਜਾਂਦਾ ਹੈ।ਰਿਚਾ ਦੁੱਗਲ ਨੇ ਦੱਸਿਆ ਕਿ ਐਤਵਾਰ ਅਤੇ ਛੁੱਟੀ ਵਾਲੇ ਦਿਨ ਬਿਨਾ ਕਿਸੇ ਫੀਸ ਤੋਂ ਸਕੂਲ ਵਿੱਚ ਲੱਗਦੀਆਂ ਸਪੈਸ਼ਲ ਕਲਾਸਾਂ ਲਾਭਦਾਇਕ ਰਹੀਆਂ।ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਨੇ ਦਸਵੀਂ ਦੇ ਨਤੀਜੇ `ਤੇ ਖੁਸ਼ੀ ਦਾ ਇਜ਼ਹਾਰ ਕੀਤਾ ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media