Wednesday, September 9, 2026

ਬਟਾਲਾ ‘ਚ ਅਜ਼ਾਦੀ ਦਿਹਾੜੇ ਸਬੰਧੀ ਤਿਆਰੀਆਂ ਜ਼ੋਰਾਂ ‘ਤੇ

ਦੇਸ਼ ਭਗਤੀ ਤੇ ਪੰਜਾਬੀ ਵਿਰਸੇ ਦੀ ਬੇਮਿਸ਼ਾਲ ਪੇਸ਼ਕਾਰੀ ਕਰਨਗੇ ਸਕੂਲੀ ਬੱਚੇ

PPN11081401

ਬਟਾਲਾ, 11 ਅਗਸਤ (ਨਰਿੰਦਰ ਬਰਨਾਲ) – ਬਟਾਲਾ ‘ਚ ਅਜ਼ਾਦੀ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਜਾਰੀ ਹਨ। ਸਥਾਨਕ ਰਾਜੀਵ ਗਾਂਧੀ ਸਟੇਡੀਅਮ ਸਰਕਾਰੀ ਪਾਲੀਟੈਕਨਿਕ ਕਾਲਜ ਵਿਖੇ ਮਨਾਏ ਜਾਣ ਵਾਲੇ ਅਜ਼ਾਦੀ ਸਮਾਗਮ ਵਿੱਚ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਦੀਆਂ ਤਿਆਰੀਆਂ ਦੀ ਦੂਸਰੀ ਰਿਹਸਲ ਅੱਜ ਸਥਾਨਕ ਆਰ.ਡੀ. ਖੋਸਲਾ ਡੀ.ਏ.ਵੀ. ਸਕੂਲ ਵਿਖੇ ਕੀਤੀ ਗਈ।
         ਅੱਜ ਦੀ ਇਸ ਰਿਹਸਲ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲਾ ਟੇਕ ਸਿੰਘ, ਆਰੀਆ ਗਰਲਜ਼ ਸਕੂਲ ਬਟਾਲਾ, ਸਰਕਾਰੀ ਹਾਈ ਸਕੂਲ ਗਾਂਧੀ ਕੈਂਪ ਬਟਾਲਾ, ਹਰਕ੍ਰਿਸ਼ਨ ਪਬਲਿਕ ਸਕੂਲ ਮੱਲਿਆਂਵਾਲ, ਆਰ.ਆਰ. ਬਾਵਾ ਡੀ.ਏ.ਵੀ ਕਾਲਜ, ਆਰ.ਡੀ. ਖੋਸਲਾ ਡੀ.ਏ.ਵੀ. ਸਕੂਲ, ਐੱਫ.ਸੀ. ਵਰਮਾ ਸਕੂਲ, ਹਸਤ ਸ਼ਿਲਪ ਸੰਸਥਾ ਬਟਾਲਾ, ਸੰਸਕ੍ਰਿਤੀ ਸਕੂਲ ਬਟਾਲਾ ਅਤੇ ਲਕਸ਼ਮੀ ਦੇਵੀ ਸਾਹਨੀ ਸਕੂਲ ਬਟਾਲਾ ਦੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਆਜ਼ਦੀ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਦੇਸ਼ ਭਗਤੀ ਨੂੰ ਸਮਰਪਿਤ ਪ੍ਰੋਗਰਾਮਾਂ ਤੋਂ ਇਲਾਵਾ ਪੰਜਾਬੀ ਸੱਭਿਆਚਾਰ, ਪੰਜਾਬੀ ਲੋਕ ਖੇਡਾਂ ਨੂੰ ਦਰਸਾਉਂਦੇ ਪ੍ਰੋਗਰਾਮਾਂ ਦੀ ਵੀ ਤਆਰੀ ਕੀਤੀ ਗਈ। 
ਅਜ਼ਾਦੀ ਸਮਾਗਮ ਸਬੰਧੀ ਸੱਭਿਆਚਾਰਕ ਪ੍ਰੋਗਰਾਮ ਦੀਆਂ ਰਿਹਸਲਾਂ ਦਾ ਜਾਇਜਾ ਸੱਆਿਚਾਰਕ ਕਮੇਟੀ ਦੇ ਮੈਂਬਰ ਉੱਘੇ ਸਮਾਜ ਸੇਵੀ ਮਾਸਟਰ ਕੁਲਦੀਪ ਸ਼ਰਮਾ, ਸਹਾਇਕ ਲੋਕ ਸੰਪਰਕ ਅਫਸਰ ਬਟਾਲਾ ਇੰਦਰਜੀਤ ਸਿੰਘ ਬਾਜਵਾ, ਸ੍ਰੀ ਸ਼ਸ਼ੀ ਭੂਸ਼ਨ ਵਰਮਾ, ਮੈਡਮ ਰਾਜ, ਮੈਡਮ ਸੁਖਵਿੰਦਰ ਕੌਰ ਬਾਜਵਾ ਨੇ ਲਿਆ। ਰਿਹਸਲ ਦਾ ਜਾਇਜ਼ਾ ਲੈਣ ਉਪਰੰਤ ਸੱਭਿਆਚਾਰਕ ਕਮੇਟੀ ਨੇ ਵਿਦਿਆਰਥੀਆਂ ਦੀਆਂ ਤਿਆਰੀਆਂ ‘ਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਆਜ਼ਾਦੀ ਦਿਵਸ ਮੌਕੇ ਦਿਖਾਏ ਜਾਣ ਵਾਲੇ ਮਨੋਰੰਜਕ ਪ੍ਰੋਗਰਾਮ ਦੌਰਾਨ ਦੇਸ਼ ਭਗਤੀ ਅਤੇ ਪੰਜਾਬੀ ਵਿਰਸੇ ਦੀਆਂ ਬੇਮਿਸ਼ਾਲ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ ਜੋ ਕਿ ਯਾਦਗਾਰ ਹੋ ਨਿਬੜਨਗੀਆਂ। 

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply