Tuesday, July 14, 2026

ਡੀ.ਏ.ਵੀ. ਪਬਲਿਕ ਸਕੂਲ ਦੇ ਦੋ ਵਿਦਿਆਰਥੀ ਸੀ.ਬੀ.ਐਸ.ਈ. ਅਵਾਰਡ ਜੇਤੂ

PPN11081406

ਅੰਮ੍ਰਿਤਸਰ, 11 ਅਗਸਤ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਦੋ ਵਿਦਿਆਰਥੀਆਂ ਨੇ ਪ੍ਰਸਿਧੱ ਸੀ.ਬੀ.ਐਸ.ਈ. ਰਾਈਟਿੰਗ ਸੀਰੀਜ ਅਵਾਰਡ ਜਿੱਤਿਆ ਜਿਹੜਾ ਕਿ ਰਾਸaਟਰੀ ਪੱਧਰ ਤੇ ਆਨ ਲਾਈਨ ਮੁਕਾਬਲਾ ਸੀ ।ਇਹ ਮੁਕਾਬਲਾ ਸ਼੍ਰੀ ਪਿੰਗਲੀ ਵੈਨਕਾਇਆ ਦੇ ਪ੍ਰੇਰਨਾਤਮਕ ਜੀਵਨ ਨਾਲ ਸੰੰਬੰਧਿਤ ਸੀ। ਦੋਵੇਂ ਵਿਦਿਆਰਥੀਆਂ ਨੇ 5000 ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ ਜਿਹੜਾ ਕਿ 4 ਦਿਨ ਲਈ ਸੀ । ਸੀ.ਬੀ.ਐਸ.ਈ. ਨੇ ਹਰ ਰੋਜa ਦੇ 68 ਜੇਤੂ ਕੱਢੇ ।ਇਹ ਸਉਰੂਆਤ 5 ਅਗਸਤ ਤੋਂ 11 ਅਗਸਤ 2014 ਨੂੰ ਹੋਈ । ਗਿਆਰ੍ਹਵੀਂ ਜਮਾਤ ਦੇ ਚੈਤੰਨਿਆ ਅਗਰਵਾਲ ਅਤੇ ਨੌਵੀਂ ਜਮਾਤ ਦੇ ਆਫਤਾਬ ਸਿੰਘ ਨੇ ਇਹ ਅਵਾਰਡ ਹਿੰਦੀ ਅਤੇ ਅੰਗਰੇਜ ਵਿਚ ਚੌਥੇ ਦਿਨ ਲਈ ਜਿੱਤਿਆ।ਗਿਆਰ੍ਹਵੀਂ ਜਮਾਤ ਦੇ ਚੈਤੰਨਿਆ ਅਗਰਵਾਲ ਨੇ ਅੰਗ੍ਰੇਜੀ ਵਿੱਚ ਛੇਵੇਂ ਦਿਨ ਲਈ ਵੀ 500 ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਕਿਰਿਆਤਮਕ ਕਿਰਿਆ ਦਾ ਮੁੱਖ ਉਦੇਸ ਉਹਨਾਂ ਜਗਿਆਸੂਆਂ ਦਾ ਪੂਰਨ ਵਿਕਾਸ ਅਤੇ ਉਹਨਾਂ ਨੂੰ ਉਹਨਾਂ ਔਰਤਾਂ ਅਤੇ ਆਦਮੀਆਂ ਦੇ ਨਿਸ਼ਕਾਮ ਸੇਵਾ ਦੇ ਗੁਣ ਬਾਰੇ ਜਾਣੂ ਕਰਵਾਉਣਾ, ਜਿੰਨ੍ਹਾਂ ਨੇ ਰਾਸaਟਰ ਲਈ ਆਪਣੀ ਨਿਸ਼ਕਾਮ ਸੇਵਾ ਦਿੱਤੀ ਸੀ। ਅੰਮ੍ਰਿਤਸਰ ਜੋਨ ਦੇ ਖੇਤਰੀ ਨਿਰਦੇਸaਕ ਡਾ: ਸ੍ਰੀਮਤੀ ਨੀਲਮ ਕਾਮਰਾ, ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮੈਨ ਤੇ ਸਕੂਲ ਕੇ ਪ੍ਰਬੰਧਕ ਡਾ: ਕੇ.ਐਨ. ਕੌਲ, ਪ੍ਰਿੰਸੀਪਲ ਡੀ.ਏ.ਵੀ. ਕਾਲਜ, ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਆਸ਼ੀਰਵਾਦ ਦਿੱਤਾ।ਸਕੂਲ ਦੇ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੇ ਇਸ ਕਾਰਜ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਅਰਥੀਆਂ ਦੀ ਲੇਖਨ ਕਲਾ ਅਤੇ ਭਾਵਾਂ ਨੂੰ ਪ੍ਰਗਟ ਕਰਨ ਦਾ ਮੁੱਖ ਸਾਧਨ ਹਨ

Check Also

ਡੀ.ਏ.ਵੀ ਪਬਲਿਕ ਪ੍ਰਿੰਸੀਪਲ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੈਸ਼ਨਲ ਪ੍ਰਿੰਸੀਪਲਜ਼ ਐਵਾਰਡ 2026 ਨਾਲ ਸਨਮਾਨਿਤ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਪ੍ਰਿੰਸੀਪਲ ਡਾ. ਪੱਲਵੀ …

Leave a Reply