ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 25 ਵਿਦਿਆਰਥੀ ਐਨ.ਸੀ.ਸੀ ਏਅਰ ਵਿੰਗ ਸਾਲ
2018-19 ਲਈ ਚੁਣੇ ਗਏ।ਕਮਾਡਿੰਗ ਅਫਸਰ ਵਿੰਗ ਦੇ ਕਮਾਡਰ ਲੈਫਟੀਨੈਂਟ ਲਲਿਤ ਭਾਰਦਵਜ, 2 ਪੀ.ਬੀ ਏਅਰ ਸਕਵਾਰਡਨ ਐਨ.ਸੀ.ਸੀ ਅੰਮ੍ਰਿਤਸਰ ਨੇ ਅੱਠਵੀਂ ਜਮਾਤ ਦੇ 250 ਵਿਦਿਆਰਥੀਆਂ ਦਾ ਫਿਜੀਕਲ ਟੈਸਟ ਲਿਆ ਅਤੇ ਉਹਨਾਂ ਦੀ ਯੋਗਤਾ ਦੇ ਅਧਾਰ `ਤੇ 25 ਵਿਦਿਆਰਥੀਆਂ ਨੂੰ ਚੁਣਿਆ ਗਿਆ।ਸਕੂਲ ਵਿੱਚ ਸਮੇਂ-ਸਮੇਂ ਹੋਣ ਵਾਲੀ ਏਅਰ ਫੋਰਸ ਟੇ੍ਰਨਿੰਗ ਵਿੱਚ ਇਹ ਵਿਦਿਆਰਥੀ ਅਧਿਕਾਰੀ ਹੋਣਗੇ ਅਤੇ ਸਕੂਲ ਤੋਂ ਬਾਹਰ ਲੱਗੇ ਕੈਂਪਾਂ ਵਿੱਚ ਵੀ ਭਾਗ ਲੈਣਗੇ।
ਪੰਜਾਬ ਜੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦੇ ਹੋਏ ਅਤੇ ਆਪਣੀ ਪੂਰੀ ਯੋਗਤਾ ਅਨੁਸਾਰ ਟ੍ਰੇਨਿੰਗ ਹਾਸਲ ਕਰਨ ਲਈ ਅਸ਼ੀਰਵਾਦ ਦਿੱਤਾ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media