Thursday, May 2, 2024

20 ਜੂਨ ਤੋਂ ਬਾਅਦ ਹੀ ਝੋਨਾ ਦੀ ਲਾਉਣ ਕਿਸਾਨ – ਮੁੱਖ ਖੇਤੀਬਾੜੀ ਅਫਸਰ

5 ਦਿਨਾਂ ਦੀ ਲੇਟ ਬਿਜਾਈ ਕਾਰਨ ਹੋਵੇਗੀ 24 ਲੱਖ ਮਿਲੀਅਨ ਲੀਟਰ ਪਾਣੀ ਦੀ ਬੱਚਤ
ਅੰਮਿ੍ਰਤਸਰ, 15 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਧਰਤੀ ਹੇਠਲੇ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਦੇ ਮਨੋਰਥ ਨਾਲ ਪੰਜਾਬ ਸਰਕਾਰ ਵੱਲੋਂ ਝੋਨਾ Dalbir Singh Chhina Agrਲਾਉਣ ਅਤੇ ਪਨੀਰੀ ਬੀਜਣ ਦੀਆਂ ਨਵੀਆਂ ਤਰੀਕਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਜਿਸ ਅਨੁਸਾਰ ਕਿਸਾਨ ਝੋਨੇ ਦੀ ਪਨੀਰੀ ਹੁਣ ਇਸ ਸਾਲ 20 ਮਈ ਤੋ ਅਤੇ ਝੋਨੇ ਦੀ ਲਵਾਈ 20 ਜੂਨ ਕਰ ਦਿੱਤੀ ਗਈ ਹੈ।ਪਹਿਲਾਂ ਝੋਨਾ ਲਾਉਣ ਦੀ ਤਰੀਕ 15 ਜੂਨ ਅਤੇ ਪਨੀਰੀ ਬੀਜਣ ਦੀ ਤਰੀਕ 15 ਮਈ ਸੀ।ਮਾਹਿਰਾਂ ਅਨੁਸਾਰ 5 ਦਿਨਾਂ ਦੀ ਲੇਟ ਬਿਜਾਈ ਕਰਨ ਨਾਲ 24 ਲੱਖ ਮਿਲੀਅਨ ਲੀਟਰ ਪਾਣੀ ਬਚੇਗਾ ਅਤੇ ਝੋਨੇ ਦੇ ਝਾੜ ਵੀ ਵਧੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰ ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਤਕਰੀਬਨ 1,81,000 ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਖੇਤੀ ਹੁੰਦੀ ਹੈ ਅਤੇ ਹਰ ਸਾਲ ਤਿੰਨ ਫੁੱਟ ਦੀ ਰਫਤਾਰ ਨਾਲ ਜਮੀਨੀ ਪਾਣੀ ਦਾ ਪੱਧਰ ਡਿੱਗ ਰਿਹਾ ਹੈ।ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਕੱਢਣ ਲਈ ਕਾਫੀ ਖਰਚ ਕਰਨਾ ਪੈ ਰਿਹਾ ਹੈ।ਜਿਸ ਨਾਲ ਉਹਨਾਂ ਦੀ ਆਮਦਨ ਘੱਟ ਰਹੀ ਹੈ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਸਮਤੀ ਦੀ ਕਾਸ਼ਤ ਲਈ ਕੁਦਰਤੀ ਪਾਣੀ ਭਾਵ ਮਾਨਸੂਨ ਉੱਪਰ ਜਿਆਦਾ ਨਿਰਭਰ ਕਰਨ।ਇਸ ਸਬੰਧੀ ਵਿਉਂਤਬੰਦੀ ਕਰਕੇ ਉਹਨਾਂ ਨੂੰ ਪਨੀਰੀ ਦੀ ਬਿਜਾਈ ਕਰਨੀ ਚਾਹੀਦੀ ਹੈ।ਉਹਨਾਂ ਕਿਸਾਨਾਂ ਨੂੰ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਸਿਫਾਰਸ਼ ਕਿਸਮਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ। ਛੀਨਾ ਨੇ ਕਿਸਾਨ ਵੀਰਾਂ ਨੂੰ ਅਪੀਲ ਕਿ ਪੰਜਾਬ ਦੀ ਕਿਸਾਨੀ ਹਿੱਤ ਧਰਤੀ ਹੇਠਲੇ ਜਮੀਨੀ ਪਾਣੀ ਦੀ ਸੰਜਮ ਨਾਲ ਵਰਤੋ ਕਰਨ ਵਿੱਚ ਆਪਣਾ ਬਣਦਾ ਸਹਿਯੋਗ ਪਾਇਆ ਜਾਵੇ।
ਛੀਨਾ ਨੇ ਕਿਹਾ ਕ ਕਣਕ ਦੇ ਨਾੜ ਨੂੰ ਜਮੀਨ ਵਿੱਚ ਮਿਲਾਇਆ ਜਾਵੇ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ। ਕਿਸਾਨਾ ਨੂੰ ਕਣਕ ਦੇ ਨਾੜ ਨੂੰ ਜਮੀਨ ਵਿੱਚ ਮਿਲਾਉਣ ਲਈ ਹਰੀ ਖਾਦ ਲਈ 1350 ਕੁਇੰਟਲ ਢਾਂਚੇ ਦਾ ਬੀਜ 2000 ਪ੍ਰਤੀ ਕੁਇੰਟਲ ਉਪਦਾਨ `ਤੇ ਕਿਸਾਨਾ ਨੂੰ ਦਿੱਤਾ ਜਾ ਰਿਹਾ ਹੈ।ਮੂੰਗੀ ਦੀ ਕਾਸ਼ਤ ਲਈ 135 ਕੁਇੰਟਲ ਦਾ ਬੀਜ ਕਿਸਾਨਾਂ ਨੂੰ ਉਪਦਾਨ ਤੇ ਦਿੱਤਾ ਗਿਆ।ਮੂੰਗੀ ਦੀ ਬੀਜਾਈ ਨਾਲ ਜਿਥੇ ਕਿਸਾਨਾਂ ਨੂੰ ਆਰਥਕ ਤੋਰ ਤੇ ਲਾਭ ਹੋਵੇਗਾ ਅਤੇ ਜਮੀਨ ਦੀ ਸਿਹਤ ਵਿੱਚ ਸੁਧਾਰ ਆਵੇਗਾ।

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply