ਭੀਖੀ, 16 ਮਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਨਗਰ ਪੰਚਾਇਤ ਅਤੇ ਸੀ.ਸੈ ਸਕੂਲ (ਲੜਕੇ) ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ
ਮਲੇਰੀਆਂ ਦੇ ਬੁਖਾਰ ਤੋਂ ਬਚਾਅ ਲਈ ਕਸਬੇ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।ਐਸ.ਐਮ.ਓ ਡਾ. ਪੁਸ਼ਪਿੰਦਰ ਕੁਮਾਰ ਨੇ ਰੈਲੀ ਨੂੰ ਝੰਡੀ ਦੇਣ ਸਮੇਂ ਵਿਦਿਆਰਥੀਆਂ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਡੇਂਗੂ ਦੇ ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ, ਮੱਛਰ ਭਜਾਊ ਰਸਣਾਇਣਾਂ ਅਤੇ ਕਰੀਮਾਂ ਦਾ ਪ੍ਰਯੋਗ ਕਰਨ।ਇਸ ਤੋਂ ਇਲਾਵਾ ਆਪਣੇ ਆਲੇ-ਦੁਆਲੇ ਦੀ ਸਫਾਈ ਅਤੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਹਫ਼ਤੇ ਵਿੱਚ ਇੱਕ ਦਿਨ ਕੁਲਰ, ਫਰਿਜ਼ ਅਤੇ ਪੇਖਾਨਿਆਂ ਆਦਿ ਦੀ ਚੰਗੀ ਤਰ੍ਹਾਂ ਸਫਾਈ ਕਰਨ।ਸਿਹਤ ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਇਲਾਜ ਲਈ ਹਰ ਸਰਕਾਰੀ ਹਸਪਤਾਲ ਵਿੱਚ ਲੋੜੀਂਦੇ ਪ੍ਰਬੰਧ ਮੌਜੂਦ ਹਨ।ਜਿਓਂ ਹੀ ਕਿਸੇ ਵਿਅਕਤੀ ਨੂੰ ਬੁਖ਼ਾਰ ਦੀ ਸ਼ਿਕਾਇਤ ਹੁੰਦੀ ਹੈ ਤਾਂ ਤੁਰੰਤ ਹਸਪਤਾਲ ਲਿਆਦਾਂ ਜਾਵੇ।
ਸਕੂਲ ਪ੍ਰਿੰਸ਼ੀਪਲ ਰੁਪੇਸ਼ ਦੀਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ 450 ਦੇ ਕਰੀਬ ਵਿਦਿਆਰਥੀ ਹਨ। ਜਿਨ੍ਹਾਂ ਨੂੰ ਵਾਤਵਰਨ ਦੀ ਸਫਾਈ ਅਤੇ ਸਿਹਤ ਸੰਭਾਲ ਲਈ ਉਚੇਚੀਆਂ ਪ੍ਰੇਰਿਤ ਕੀਤਾ ਜਾਦਾ ਹੈ।ਨਗਰ ਪੰਚਾਇਤ ਦੇ ਕਾਰਜਸਾਧਕ ਅਫ਼ਸਰ ਵਿਜੈ ਕੁਮਾਰ ਜਿੰਦਲ ਨੇ ਜਾਣਕਾਰੀ ਦਿੱਤੀ ਕੇ ਪੰਚਾਇਤ ਵੱਲੋਂ ਡੇਂਗੂ ਦੇ ਬਚਾਅ ਤੋਂ ਅਗਾਊ ਪ੍ਰਬੰਧ ਕਰਦੀਆਂ ਫੋਗਿੰਗ ਸ਼ੁਰੂ ਕਰਵਾ ਦਿੱਤੀ ਹੈ।ਸਹਿਰ ਦੀ ਸਫਾਈ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।ਜਾਗਰੂਕਤਾ ਰੈਲੀ ਨਗਰ ਪੰਚਾਇਤ ਦਫਤਰ ਤੋਂ ਸ਼ੁਰੂ ਹੋ ਕੇ ਕਸਬੇ ਦੇ ਵੱਖ-ਵੱਖ ਵਾਰਡਾਂ’ਚ ਹੁੰਦੀ ਹੋਈ ਹਸਪਤਾਲ ਵਿੱਚ ਖਤਮ ਹੋਈ।ਇਸ ਮੌਕੇ ਰੈਲੀ ਨਾਲ ਸਿਹਤ ਕਰਮੀ ਦਰਸ਼ਨ ਸਿੰਘ, ਸਰਬਜੀਤ ਸਿੰਘ, ਲੀਲਾ ਰਾਮ, ਸਵਰਨ ਸਿੰਘ, ਤਰਸੇਮ ਸਿੰਘ ਜਰਨੈਲ ਸਿੰਘ ਤੋਂ ਇਲਾਵਾ ਅਧਿਆਪਕ ਨਾਇਬ ਸਿੰਘ, ਰਜਿੰਦਰ ਸਿੰਘ, ਸੁਖਦੀਪ ਸਿੰਘ, ਮਨੋਜ ਕੁਮਾਰ ਅਤੇ ਨਗਰ ਪੰਚਾਇਤ ਦੇ ਰਾਮ ਸਿੰਘ ਅਕਲੀਆ ਆਸ਼ਾ ਵਰਕਰ ਜਸਬੀਰ ਕੌਰ ਆਦਿ ਸ਼ਾਮਲ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media