ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਆਖਿਆ ਹੈ ਕਿ ਪੰਜਾਬ ਦਾ ਨਾਮ ਹੀ ਪੰਜ-ਆਬ ਤੋਂ ਪੰਜਾਬ ਬਣਿਆ, ਕਿਉਂਕਿ ਇਸ ਦੀ ਧਰਤੀ ਤੇ ਪੰਜ ਦਰਿਆ ਵਹਿੰਦੇ ਸਨ।ਜਿਹਨਾਂ ਵਿਚੋਂ ਅੱਜ ਪੰਜਾਬ ਦੀ ਧਰਤੀ ਤੇ ਤਿੰਨ ਦਰਿਆ ਹੀ ਰਹਿ ਗਏ ਹਨ।ਰਾਵੀ ਦੀ ਕਿਸਮਤ ਚੰਗੀ ਸਮਝੋ ਪੰਜਾਬ ਦੇ ਥੋੜੇ ਹਿੱਸੇ ਵਿੱਚੋਂ ਨਿਕਲ ਕੇ ਅੱਗੇ ਚਲਾ ਗਿਆ।ਜਿਸ ਕਰਕੇ ਉਸ ਨੇ ਆਪਣਾ ਬਚਾਅ ਕਰ ਲਿਆ।ਪਰ ਅਫਸੋਸ ਪੰਜਾਬ ਵਿਚ ਵਹਿੰਦੇ ਜਿੰਨਾਂ ਦਰਿਆਵਾਂ `ਤੇ ਪੰਜਾਬੀਆਂ ਦਾ ਜੀਵਨ ਨਿਰਭਰ ਕਰਦਾ ਹੈ, ਇਹਨਾਂ ਦੋਹਾਂ ਦਰਿਆਵਾਂ ਵਿਚ ਫੈਕਟਰੀਆਂ ਦੇ ਮਾਲਕਾਂ ਨੇ ਜ਼ਹਿਰ ਘੋਲ ਦਿੱਤਾ ਹੈ।ਜਿਸ ਨਾਲ ਸਾਡਾ ਜੀਵਨ ਹੀ ਨਹੀਂ ਲੱਖਾਂ ਹੀ ਜੀਵ-ਜੰਤੂ, ਪਸ਼ੂ-ਪੰਛੀ ਮਰ ਚੁੱਕੇ ਹਨ ਅਤੇ ਮਨੁੱਖੀ ਜਾਨਾਂ ਨੂੰ ਵੀ ਖਤਰਾ ਬਣਿਆ ਹੋਇਆ ਹੈ, ਕਿਉਂਕਿ ਇਹਨਾਂ ਦਰਿਆਵਾਂ ਦੇ ਪਾਣੀਆਂ ਨਾਲ ਹੀ ਸਾਡੇ ਲੱਖਾਂ ਕਿਸਾਨ ਖੇਤੀ ਕਰਦੇ ਹਨ।ਜੇਕਰ ਇੱਕ ਹਿਰਨ ਨੂੰ ਮਾਰਨ ਕਰਕੇ ਸਲਮਾਨ ਖਾਨ ਨੂੰ ਸਜਾ ਹੋ ਸਕਦੀ ਹੈ ਤਾਂ ਇਹਨਾਂ ਨੂੰ ਕਿਉਂ ਨਹੀਂ?ਇਹ ਪਾਣੀ ਪੰਜਾਬ ਚੋਂ ਹੁੰਦਾ ਹੋਇਆ ਰਾਜਸਥਾਨ ਵਿਚ ਪਹੁੰਚਦਾ ਹੈ ਜਿਥੇ ਹਜ਼ਾਰਾਂ ਹੀ ਹਿਰਨਾਂ ਨੇ ਪਾਣੀ ਪੀਣਾ ਹੈ।ਜਲ ਬੋਰਡ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਉਸ ਨੂੰ ਵੀ ਜਗਾਉਣ ਦੀ ਲੋੜ ਹੈ।ਇਸ ਨੂੰ ਸਿਆਸਤ ਦੀ ਭੇਟ ਚੜ੍ਹਾ ਕੇ ਖੁਰਦ-ਬੁਰਦ ਨਾ ਕੀਤਾ ਜਾਵੇ ਸਗੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰ ਕੇ ਇਸ ਗੰਦਲੇ ਪਾਣੀ ਦਾ ਯੋਗ ਹੱਲ ਕਢਿਆ ਜਾਵੇ ਤਾਂ ਜੋ ਇਹ ਦੂਸ਼ਿਤ ਪਾਣੀ ਦਰਿਆਵਾਂ ਵਿਚ ਨਾ ਪਵੇ।ਉਨਾਂ ਸਮੂੰਹ ਲੋਕਾਈ ਨੂੰ ਵੀ ਅਵਾਜ਼ ਉਠਾਉਣ ਲਈ ਕਿਹਾ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਈਆਂ ਜਾਣ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media