Thursday, April 30, 2026

`ਕਲੀਨ ਸਿੰਗਿੰਗ ਨੋ ਡਰੱਗਜ਼ ਸੇਵ ਯੂਥ ਸੇਵ ਕਲਚਰ` ਦਾ ਸੁਨੇਹਾ ਦਿੰਦੀ ਸਰਤਾਜ ਨਾਈਟ ਆਯੋਜਿਤ

PPN2005201814 PPN2005201815ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ, ਮਨਜੀਤ ਸਿੰਘ)- ਕਮਿਸ਼ਨਰੇਟ ਪੁਲਿਸ, ਅੰਮਿ੍ਰਤਸਰ ਵਲੋਂ ਪੰਜਾਬ ਦੀ ਲੱਚਰ ਗਾਇਕੀ, ਪੰਜਾਬ ਦੇ ਸਭਿਆਚਾਰ, ਨੌਜਵਾਨ ਪੀੜੀ ਨੂੰ ਸਿੱਧੇ ਰਸਤੇ ਪਾਉਣ ਦੇ ਮੰਤਵ ਨਾਲ ਪਹਿਲ ਕਦਮੀ ਕਰਦੇ ਹੋਏ ਦੀ ਸ਼ਾਮ ਗੁਰੂ ਨਾਨਕ ਸਟੇਡੀਅਮ ਵਿਖੇ `ਕਲੀਨ ਸਿੰਗਿੰਗ ਨੋ ਡਰੱਗਜ਼ ਸੇਵ ਯੂਥ ਸੇਵ ਕਲਚਰ` ਸੰਦੇਸ਼ ਰਾਹੀਂ ਨੌਜਵਾਨ ਪੀੜੀ, ਨੂੰ ਸਨੇਹਾ ਦਿੱਤਾ ਕਿ ਉਹ ਅਜਿਹੇ ਭੜਕੀਲੇ ਗੀਤਾਂ ਵਿੱਚ ਦਰਸਾਏ ਗਏ, ਕਿਰਦਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਕਿਰਦਾਰ ਆਪਣੀ ਅਸਲ ਜਿੰਦਗੀ ਵਿੱਚ ਅਪਨਾ ਲੈਂਦੇ ਹਨ, ਜਿਸ ਕਾਰਨ ਉਹਨਾਂ ਨੂੰ ਜਿੰਦਗੀ ਭਰ ਖਮਿਆਜਾ ਭੁਗਤਣਾ ਪੈਂਦਾ ਹੈ।ਪੁਲਿਸ ਵਲੋਂ ਕੀਤੇ ਅਜਿਹੇ ਉਪਰਾਲੇ ਨਾਲ ਨੌਜਵਾਨ ਪੀੜੀ ਅਜਿਹੇ ਭੜਕੀਲੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਗਲਤ ਕਦਮ ਨਹੀ ਚੁੱਕਣਗੇ, ਲੜਾਈ-ਝਗੜੇ, ਨਸ਼ੇ ਵਰਗੀ ਲਾਹਨਤ ਤੋਂ ਦੂਰ ਹੋਣਗੇ ਅਤੇ ਆਪਣੇ ਅਮੀਰ ਪੰਜਾਬੀ ਸਭਿਅਚਾਰ ਨਾਲ ਜੁੜੇ ਰਹਿਣਗੇ, ਜਿਸ ਨਾਲ ਉਹਨਾਂ ਵਿਚ ਇਕ ਚੰਗੀ ਸੋਚ ਪੈਦਾ ਹੋਵੇਗੀ ਤੇ ਉਹ ਜਿੰਦਗੀ ਵਿੱਚ ਉੱਚਾ ਦਰਜ਼ਾ ਪ੍ਰਾਪਤ ਕਰ ਸਕਣਗੇ।ਜੋ ਇਸ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਨੌਜਵਾਨ ਪੀੜੀ ਨੂੰ ਪੰਜਾਬੀ ਸੱਭਿਆਚਾਰ, ਲੜਾਈ-ਝਗੜੇ ਅਤੇ ਨਸ਼ੇ ਦੀ ਲਾਹਨਤ ਤੋਂ ਦੂਰ ਰਹਿਣ ਲਈ ਵਿੱਢੀ ਮਹਿੰਮ ਦਾ ਹਿੱਸਾ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਸਤਿੰਦਰ ਸਰਤਾਜ਼ ਬਣਾਇਆ ਗਿਆ।ਜਿੰਨਾਂ ਨੇ ਆਪਣੇ ਗੀਤਾਂ ਰਾਹੀ ਯੂਵਾ ਪੀੜੀ ਨੂੰ ਆਪਣੇ ਵੱਡਿਆਂ ਦਾ ਆਦਰ/ਸਨਮਾਨ, ਨਸ਼ੇ ਤੋਂ ਦੂਰ ਅਤੇ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਤ ਤੇ ਸਾਦਗੀ ਭਰੀ ਜਿੰਦਗੀ ਜੀਉਂਣ ਲਈ ਸੁਨੇਹਾ ਦਿੱਤਾ।ਕਮਿਸ਼ਨਰ ਪੁਲਿਸ ਅੰਮਿ੍ਰਤਸਰ ਐਸ.ਐਸ ਸ੍ਰੀਵਾਸਤਵ ਆਈ.ਪੀ.ਐਸ ਨੇ ਸੁਨੇਹਾ ਦਿੱਤਾ ਕਿ ਜਿਸ ਮੰਤਵ ਲਈ ਪੰਜਾਬ ਪੁਲਿਸ ਨੇ ਇਹ ਪ੍ਰੋਗਰਾਮ ਕਰਵਾਇਆ ਹੈ, ਉਸ ਨੂੰ ਸ਼ਹਿਰ ਵਾਸੀਆਂ ਨੇ ਚੰਗਾ ਹੁਲਾਰਾ ਦਿੱਤਾ ਹੈ ਅਤੇ ਜਿਸ ਤਰ੍ਹਾਂ ਸ਼ਹਿਰ ਦੇ ਲੋਕ ਆਪਣੇ ਪਰਿਵਾਰ ਨਾਲ ਇਹ ਪ੍ਰੋਗਰਾਮ ਨੂੰ ਦੇਖਣ ਲਈ ਆਏ ਹਨ, ਉਸ ਨਾਲ ਚੰਗਾ ਸੰਦੇਸ਼ ਸਮਾਜ ਵਿੱਚ ਗਿਆ ਹੈ।ਪੰਜਾਬ ਸੂਫੀ ਗਾਇਕ ਸਤਿੰਦਰ ਸਰਤਾਜ ਨੂੰ ਕਮਿਸ਼ਨਰ ਪੁਲਿਸ ਵਲੋਂ ਪੁਲਿਸ ਦੇ ਜਵਾਨ ਦਾ ਬਣਿਆ ਹੋਇਆ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
    ਇਸ ਸਮੇਂ ਮੈਬਰ ਪਾਰਲੀਮੈਂਟ ਗੁਰਜੀਤ ਔਜਲਾ, ਆਈ.ਜੀ ਬਾਰਡਰ ਜੋਂਨ ਅੰਮਿ੍ਰਤਸਰ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ, ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ, ਐਸ.ਐਸ.ਪੀ ਅੰਮਿ੍ਰਤਸਰ ਦਿਹਾਤੀ ਪਰਮਪਾਲ ਸਿੰਘ, ਕਮਾਂਡੈਂਟ ਐਸ.ਐਸ.ਮਾਨ, ਡਿਪਟੀ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪਵਾਰ ਪੀ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਜਗਮੋਹਨ ਸਿੰਘ ਪੀ.ਪੀ.ਐਸ, ਅਤੇ ਕਮਿਸ਼ਨਰੇਟ ਪੁਲਿਸ ਦੇ ਹੋਰ ਅਫਸਰਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ,ਡ ਾਕਟਰ ਅਤੇ ਭਾਰੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।

PPN2005201816
     ਇਸ ਪ੍ਰੋਗਰਾਮ ਦਾ ਬੰਦੋਬਸਤ ਏ.ਡੀ.ਸੀ.ਪੀ ਅੰਮਿ੍ਰਤਸਰ ਸਿਟੀ-1 ਜਗਜੀਤ ਸਿੰਘ ਵਾਲੀਆ ਪੀ.ਪੀ.ਐਸ, ਏ.ਸੀ.ਪੀ ਸ੍ਰੀਮਤੀ ਪਰਵਿੰਦਰ ਕੌਰ ਪੀ.ਪੀ.ਐਸ ਦੇ ਉਪਰਾਲੇ ਸਦਕਾ ਗਾਇਕ ਸਤਿੰਦਰ ਸਰਤਾਜ ਦੇ ਮੈਨੇਜਰ ਨਾਲ ਮਿਲ ਕੇ ਕੀਤਾ ਗਿਆ।ਸਤਿੰਦਰ ਸਰਤਾਜ ਦੀ ਗਾਇਕੀ ਤੋਂ ਪਹਿਲਾਂ ਇਕ ਨਾਟਕ ਵੀ ਦਿਖਾਇਆ ਗਿਆ, ਜਿਸ ਦਾ ਥੀਮ `ਕਲੀਨ ਸਿੰਗਿੰਗ ਨੋ ਡਰੱਗਜ਼ ਸੇਵ ਯੂਥ ਸੇਵ ਕਲਚਰ` ਦੇ ਸੁਨੇਹੇ ਨੂੰ ਨਾਟਕ ਦੇ ਰੂਪ ਵਿੱਚ ਦਰਸਾਇਆ ਗਿਆ।ਪ੍ਰੋਗਰਾਮ ਵਿੱਚ ਮੌਜੂਦ ਹਾਜਰੀਨਾਂ ਵਲੋਂ ਇਸ ਨੂੰ ਭਰਵਾ ਹੁੰਗਾਰਾ ਮਿਲਿਆ ਅਤੇ ਅੰਮ੍ਰਿਤਸਰ ਦੇ ਨੌਜਵਾਨਾਂ ਵੱਲੋਂ ਵੀ ਭਾਰੀ ਗਿਣਤੀ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਮੰਨੋਰਜ਼ਨ ਕੀਤਾ ਅਤੇ ਅੰਮ੍ਰਿਤਸਰ ਲੋਕ ਸਮੇਤ ਪਰਿਵਾਰਾਂ ਅਤੇ ਪਤਵੰਤਿਆ ਨੇ ਹੁਮ-ਹੁਮਾ ਕੇ ਇਸ ਵਿਚ ਸ਼ਿਰਕਤ ਕੀਤੀ।    PPN2005201817

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply