Tuesday, July 14, 2026

ਮਾਸਟਰ ਕੇਡਰ ਯੂਨੀਅਨ ਦੀਆਂ 17 ਅਗਸਤ ਦੀ ਰੈਲੀ ਦੀਆਂ ਤਿਆਰੀਆਂ ਜੋਰਾਂ ਤੇ

PPN12081402

ਬਟਾਲਾ, 12 ਅਗਸਤ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋ ਆਪਣੀਆਂ ਮੰਗਾਂ ਦੇ ਸਬੰਧ ਵਿਚ ਪਟਿਆਲਾ ਵਿਚ 17 ਅਗਸਤ ਨੂੰ ਇੱਕ ਜੋਰ ਦਾਰ ਮੁਜਾਹਰਾ ਕੀਤਾ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਦੇ ਸਬੰਧ ਵਿਚ ਦੱਸ ਦਿਆਂ ਜਿਲਾ ਪ੍ਰਧਾਨ ਸ੍ਰੀ ਕੁਲਵਿੰਦਰ ਸਿੰਘ ਸਿਧੂ ਨੇ ਦੱਸਿਆ ਮਾਸਟਰ ਕੇਡਰ ਨਾਲ ਹੋ ਰਹੀ ਬੇ ਇੰਨਸਾਫੀ ਤੇ ਧੱਕੇਸ਼ਾਹੀ ਵਿਰੁਧ ਕੀਤੀ ਜਾ ਰਹੀ ਰੈਲੀ ਦੇ ਸਬੰਧ ਵਿਚ ਸਾਰੇ ਬਲਾਕ ਪ੍ਰਧਾਂਨ ਟੀਮਾਂ  ਬਣਾਂ ਕਿ ਹਰ ਸਕੂਲ ਵਿਚ ਪਹੁੰਚ ਰਹੇ ਹਨ ਤੇ ਮਾਸਟਰ ਕੇਡਰ ਸਮੂਹ ਮਾਸਟਰ ਕੇਡਰ ਵਰਗ ਨੂੰ ਲਾਮ ਬੰਦ ਕਰ ਰਹੇ ਹਨ। ਮਾਸਟਰ ਕੇਡਰ ਵੀ ਆਪਣੀਆਂ ਹੱਕੀ ਮੰਗਾ ਜਿਵੇ ਸਿਖਿਆ  ਨੀਤੀ 2003 ਲਾਗੂ ਕਰਕੇ ਲੈਕਚਰਾਰ ਤੇ ਮੁਖਅਧਿਆਪਕਾ ਦੀ ਤਰੱਕੀਆਂ , ਮਾਸਟਰ ਕੇਡਰ ਵਿਚ ਪ੍ਰਿੰਸੀਪਲ ਕੋਟੇ ਦੀ ਭਰਤੀ, ਏ ਸੀ ਪੀ ਦੇ ਅਗਲੇ ਸਟੈਪ ਪ੍ਰਿੰਸੀਪਲਾਂ ਦੀ ਤਰਜ ਤੇ ਦੇਣੇ, ਡੀ ਏ ਦੀਆ ਬਕਾਇਆ ਕਿਸਤਾਂ, ਤਨਖਾਹਾਂ ਦਾ ਬਜਟ , ਪਾਵਰਾਂ , ਸਾਰੇ ਸਾਲ ਦੀਆਂ, 89 ਦਿਨਾ ਵਾਲੇ ਅਧਿਆਪਕਾਂ ਦੀਆ ਕੱਟੀਆਂ ਗਈਆਂ ਇੰਨਕਰੀਮੈਂਟਾਂ, ਸਬੰਧੀ ਜਾਗਰੂਕ ਹੋ ਗਏ ਹਨ। ਇਸ ਵਾਸਤੇ ਭਾਰੀ ਗਿਣਤੀ ਵਿਚ ਇਸ ਪਟਿਆਲਾ ਰੈਲੀ ਸਬੰਧਂੀ ਉਤਸਾਹ ਪਾਇਆ ਜਾ ਰਿਹਾ ਹੈ।ਇਸ ਕਰਮਚੰਦ ਸੱਭਰਵਾਲ, ਜਗਦੀਪ ਸਿੰਘ, ਨਿਰਮਲ ਸਿੰਘ ਰਿਆੜ, ਜਸਪਾਲ ਸਿਘ ਕਾਦੀਆਂ, ਰਜਿੰਦਰ ਸ਼ਰਮਾ , ਵਿਨੋਦ ਕੁਮਾਰ, ਪ੍ਰੇਮਪਾਲ ਢਿਲੋਂ,  ਰਾਜ ਕੁਮਾਰ ਕਾਦੀਆਂ, ਬਲਵਿੰਦਰ ਭਗਤ, ਨਰਿੰਦਰ ਸਿੰਘ ਜੋਗੀ ਚੀਮਾ, ਸੁਖਵਿੰਦਰ ਘੁੰਮਣ ਆਪ ਆਦਿ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply