Thursday, March 5, 2026

ਸੀਨੀਅਰ ਸੰਕੈਡਰੀ ਸਕੂਲ ਧੂਪਸੜੀ ਬਟਾਲਾ ਦੇ ਸਕੂਲ ਨੇ ਕਰਾਈ ਗਿੱਧੇ ਵਿਚ ਬੱਲੇ ਬੱਲੇ

PPN12081401

ਬਟਾਲਾ, 12 ਅਗਸਤ (ਬਰਨਾਲ)- ਅੱਜ ਜ਼ਿਲ੍ਹਾ ਬਾਲ ਭਲਾਈ ਕਾਸਲ ਗੁਰਦਾਸਪੁਰ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਰੋਮੇਸ਼ ਮਹਾਜਨ ਦੇ ਪ੍ਰਬੰਧਾਂ ਹੇਠ ਸਥਾਨਕ ਜਿਮਨੇਜ਼ੀਅਮ ਹਾਲ ਵਿਖੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਜ਼ਿਲ੍ਹੇ ਦੇ 135 ਸਕੂਲਾਂ ਦੇ 350 ਵਿਦਿਆਰਥੀਆਂ ਨੇ ਹਿੱਸਾ ਲਿਆ।ਬਾਲ ਭਲਾਈ ਕਾਸਲ ਦੀ ਚੇਅਰਪਰਸਨ ਡਾ. ਭਾਵਨਾ ਸੋਬਿਤ ਤਿਖਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਸੰਬੋਧਨ ਕਰਦਿਆਂ ਡਾ. ਭਾਵਨਾ ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ‘ਚ ਬੱਚਿਆਂ ਨੂੰ ਰੰਗਾਂ ਤੇ ਬ੍ਰਸ਼ਾਂ ਰਾਹੀਂ ਆਪਣੇ ਮਨਾਂ ਦੀਆਂ ਭਾਵਨਾਵਾਂ ਕਾਗਜ਼ਾਂ ‘ਤੇ ਚਿਤਰਨ ਦਾ ਮੌਕਾ ਮਿਲਦਾ ਹੈ।ਕਾਸਲ ਦੇ ਆਨਰੇਰੀ ਸਕੱਤਰ ਰੋਮੇਸ਼ ਮਹਾਜਨ ਨੇ ਦੱਸਿਆ ਕਿ ਬਲੂ ਗਰੁੱਪ (13-16) ਸਾਲ ‘ਚ ਸਰਪਾਲ ਮਰਾੜਾ ਪਹਿਲਾ, ਜਸ਼ਨਦੀਪ ਕੌਰ ਸਰਸਪੁਰਾ ਦੂਜਾ, ਵਿਨੇ ਕੁਮਾਰ ਬਹਿਰਾਮਪੁਰ ਨੇ ਤੀਜਾ ਸਥਾਨ ਹਾਸਲ ਕੀਤਾ ।ਵਾਈਟ ਗਰੁੱਪ (9-12) ਸੁਨੰਦਨ ਤਿੱਬੜ ਪਹਿਲਾ, ਜਸ਼ਨਪ੍ਰੀਤ ਕੌਰ ਹਰਪੁਰ ਧੰਦੋਈ ਦੂਜਾ ਤੇ ਤਨੂੰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਰੈਡ ਗਰੁੱਪ ‘ਚ ਕਲਪਨਾ ਝੜੋਲੀ ਪਹਿਲਾ, ਕਾਜਲ ਲੁਧਿਆਣਾ ਮੁੱਹਲਾ ਦੂਜਾ, ਅਨਮੋਲ ਲਿਤਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਸ੍ਰੀ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ‘ਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ 20 ਅਗਸਤ ਨੂੰ ਸਟੇਟ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈਣ ਲਈ ਹੁਸ਼ਿਆਰਪੁਰ ਜਾਣਗੇ। ਸਟੇਜ ਸਕੱਤਰ ਦੀ ਭੂਮਿਕਾ ਪਰਮਿੰਦਰ ਸਿੰਘ ਜ਼ਿਲ੍ਹਾ ਗਾਈਡੈਂਸ ਅਫ਼ਸਰ ਨੇ ਨਿਭਾਈ ।ਸੁਪਰਵਾਈਜ਼ਰ ਦੀ ਭੂਮਿਕਾ ਡਾ. ਪਰਮਜੀਤ ਸਿੰਘ ਕਲਸੀ ਨੇ ਨਿਭਾਈ। ਇਸ ਮੌਕੇ ਡੀ.ਆਈ.ਜੀ (ਬਾਰਡਰ) ਬ੍ਰਿਗੇਡੀਅਰ ਐਨ.ਕੇ. ਮਿਸ਼ਰਾ, ਡੀ.ਈ.ਓ. (ਐ) ਡਾ. ਦੀਦਾਰ ਸਿੰਘ, ਡੀ.ਈ.ਓ. (ਸੈ.ਸਿ.) ਅਮਰਦੀਪ ਸਿੰਘ ਸੈਣੀ, ਡੀ.ਈ.ਓ. (ਪੰ.) ਅਮਰਜੀਤ ਸਿੰਘ ਭਾਟੀਆ, ਨਰਿੰਦਰ ਬਰਨਾਲ, ਵਰਗਿਸ ਸਲਾਮ, ਰਜਿੰਦਰ ਸਿਘ, ਅਮਰੀਕ ਸਿੰਘ, ਦਿਲਬਾਗ ਸਿੰਘ ਲਾਲੀ, ਜੋਗਿੰਦਰ ਸਿੰਘ ਨਾਨੋਵਾਲੀਆ, ਕਰਮ ਸਿੰਘ ਔਜਲਾ, ਇੰਦਰਜੀਤ ਸਿੰਘ ਬਾਜਵਾ, ਰਘਬੀਰ ਸਿੰਘ, ਕੋਮਲਪ੍ਰੀਤ ਕੌਰ, ਅਸ਼ਵਨੀ ਕੁਮਾਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply