ਪਾਰਟ ਟਾਈਮ ਮੁਲਾਜਮਾਂ ਨੂੰ ਪੱਕਿਆਂ ਕਰਨ ਦੀ ਕੀਤੀ ਮੰਗ

ਬਟਾਲਾ, 12 ਅਗਸਤ (ਨਰਿੰਦਰ ਬਰਨਾਲ) – ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਨੂੰ ਬੀਤੇ ਦਿਨ ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਸਿਖਿਆ ਵਿਭਾਗ ਵੱਲੋਂ ਇਕ ਮੰਗ ਪੱਤਰ ਸੌਪਿਆ ਗਿਆ। ਜਿਲਾ ਪ੍ਰਧਾਨ ਲਤੀਫ ਮਸੀਹ ਦੀ ਪ੍ਰਧਾਂਨਗੀ ਦਿਤੇ ਗਏ ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਪਾਰਟ ਟਾਈਮ ਕਰਮਚਾਰੀਆਂ ਦੀਆ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ,ਦਸਵੀ ਪਾਸ ਦਰਜਾ ਚਾਰ ਨੂੰ ਪ੍ਰੋਮੋਸਨ ਵਿਚ ਕੋਟਾ ਦਿਤਾ ਜਾਵੇ। ਦਰਜਾ ਚਾਰ ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਤੁਰੰਤ ਜਾਰੀ ਕੀਤੀ ਜਾਵੇ ਪਾਰਟ ਟਾਈਮ ਦੀ ਮੌਤ ਤੇ ਉਸ ਦੇ ਘਰ ਦੇ ਮੈਂਬਰ ਨੂੰ ਤਰਸ ਦੇ ਅਧਾਰ ਤੇ ਨੌਕਰੀ ਦਿਤੀ ਜਾਵੇ।ਸਰਵ ਸਿਖਿਆ ਅਭਿਆਨ ਤਹਿਤ ਸਕੂਲਾਂ, ਦਫਤਰਾਂ ਵਿਚ ਲਗਾਏ ਗਏ ਕੰਪਿਊਟਰ ਦੀ ਰਾਖੀ ਵਾਸਤੇ ਚੌਕੀਦਾਰ ਵੀ ਸਰਵ ਸਿਖਿਆ ਅਭਿਆਨ ਵਿਚੋ ਭਰਤੀ ਕੀਤਾ ਜਾਵੇ। ਪਾਰਟ ਟਾਈਮ ਮੁਲਾਜਮਾਂ ਤੁਰੰਤ ਪੱਕਿਆਂ ਕੀਤਾ ਜਾਵੇ ਕਿਉ ਕਿ ਇਹਨਾ ਦੇ ਕੇਸ ਪਹਿਲਾ ਮੰਗੇ ਜਾ ਚੁੱਕੇ ਹਨ।4-9-14 ਏ ਸੀ ਪੀ ਤਰੱਕੀ ਦਾ ਨਿਪਟਾਰਾ ਕੀਤਾ ਜਾਵੇ।ਦਰਜਾ ਚਾਰ ਮੁਲਾਜਮਾ ਦੀਆ ਬਕਾਇਆ ਬਦਲੀਆਂ ਦਾ ਨਿਪਟਾਰਾ ਕੀਤਾ ਜਾਵੇ।ਇਸ ਮੰਗ ਪੱਤਰ ਦੇਣ ਮੌਕੇ, ਬੋਧ ਰਾਜ, ਤਾਗ ਸਿੰਘ, ਤਿਲਕ ਸਿੰਘ, ਬਰਕਤ ਆਦਿ ਦਰਜਾ ਚਾਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਮੈਂਬਰ ਹਾਜਰ ਸਨ।
Punjab Post Daily Online Newspaper & Print Media