Sunday, September 13, 2026

ਸਿਲਵਰ ਵਾਟਿਕਾ ਸਕੂਲ ਸਮਾਓ `ਚ ਲਾਏ ਖਸਰਾ-ਰੁਬੇਲਾ ਦੇ ਟੀਕੇ

PPN2405201806ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਖਸਰਾ-ਰੁਬੇਲਾ ਦੇ ਟੀਕਾਕਰਣ ਪ੍ਰਤੀ ਉਪਜੀ ਦਹਿਸ਼ਤ ਅਤੇ ਭਰਮ ਦਾ ਡਰ ਹੋਲੀ-ਹੋਲੀ ਘੱਟਦਾ ਜਾ ਰਿਹਾ ਹੈ।ਸਿਹਤ ਵਿਭਾਗ ਦੇ ਸਮਝਾਉਣ `ਤੇ ਮਾਪੇ ਬੱਚਿਆ ਨੂੰ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ।ਪਿੰਡ ਸਮਾਓ ਦੇ ਇੱਕ ਨਿੱਜੀ ਸਿਲਵਰ ਵਾਟਿਕਾ ਪਬਲਿਕ ਸਕੂਲ `ਚ ਬਚਿਆ ਨੂੰ ਖਸਰਾ-ਰੁਬੇਲਾ ਦੇ ਟੀਕੇ ਮਾਪਿਆਂ ਦੀ ਸਹਿਮਤੀ ਨਾਲ ਲਗਾਏ ਗਏ।ਸਕੂਲ ਦੇ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਜਿੱਥੇ ਸਿਹਤ ਵਿਭਾਗ ਦੀ ਟੀਕਾਕਰਨ ਮੁਹਿੰਮ ਵਿੱਚ ਪੂਰਨ ਸਹਿਯੋਗ ਕਰ ਰਹੀ ਹੈ, ਉਥੇ ਬੱਚਿਆਂ ਨੂੰ ਰੋਗ ਮੁਕਤ ਰੱਖਣ ਲਈ ਉਹ ਸਮੇ-ਸਮੇ `ਤੇ ਮੈਡੀਕਲ ਕੈਂਪ ਵੀ ਲਗਵਾਉਂਦੇ ਰਹਿੰਦੇ ਹਨ। ਇਸ ਮੋਕੇ ਸਕੂਲ ਦੀ ਚੇਅਰਪਰਸਨ ਅੰਜੂ ਸਿੰਗਲਾ, ਜਿਵੇਸ਼ ਸਿੰਗਲਾ, ਕੁਲਦੀਪ ਕੌਰ ਤੇ ਜਸਵੀਰ ਸਿੰਘ ਆਦਿ ਮੋਜੂਦ ਸਨ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply