ਭੀਖੀ, 24 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਖਸਰਾ-ਰੁਬੇਲਾ ਦੇ ਟੀਕਾਕਰਣ ਪ੍ਰਤੀ ਉਪਜੀ ਦਹਿਸ਼ਤ ਅਤੇ ਭਰਮ ਦਾ ਡਰ ਹੋਲੀ-ਹੋਲੀ ਘੱਟਦਾ ਜਾ ਰਿਹਾ ਹੈ।ਸਿਹਤ ਵਿਭਾਗ ਦੇ ਸਮਝਾਉਣ `ਤੇ ਮਾਪੇ ਬੱਚਿਆ ਨੂੰ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ।ਪਿੰਡ ਸਮਾਓ ਦੇ ਇੱਕ ਨਿੱਜੀ ਸਿਲਵਰ ਵਾਟਿਕਾ ਪਬਲਿਕ ਸਕੂਲ `ਚ ਬਚਿਆ ਨੂੰ ਖਸਰਾ-ਰੁਬੇਲਾ ਦੇ ਟੀਕੇ ਮਾਪਿਆਂ ਦੀ ਸਹਿਮਤੀ ਨਾਲ ਲਗਾਏ ਗਏ।ਸਕੂਲ ਦੇ ਪ੍ਰਬੰਧਕ ਰਿਸ਼ਵ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਜਿੱਥੇ ਸਿਹਤ ਵਿਭਾਗ ਦੀ ਟੀਕਾਕਰਨ ਮੁਹਿੰਮ ਵਿੱਚ ਪੂਰਨ ਸਹਿਯੋਗ ਕਰ ਰਹੀ ਹੈ, ਉਥੇ ਬੱਚਿਆਂ ਨੂੰ ਰੋਗ ਮੁਕਤ ਰੱਖਣ ਲਈ ਉਹ ਸਮੇ-ਸਮੇ `ਤੇ ਮੈਡੀਕਲ ਕੈਂਪ ਵੀ ਲਗਵਾਉਂਦੇ ਰਹਿੰਦੇ ਹਨ। ਇਸ ਮੋਕੇ ਸਕੂਲ ਦੀ ਚੇਅਰਪਰਸਨ ਅੰਜੂ ਸਿੰਗਲਾ, ਜਿਵੇਸ਼ ਸਿੰਗਲਾ, ਕੁਲਦੀਪ ਕੌਰ ਤੇ ਜਸਵੀਰ ਸਿੰਘ ਆਦਿ ਮੋਜੂਦ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media