ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਸੁਸਾਇਟੀ ਤੇ ਫੋਕਲੋਰ ਰਿਸਰਚ ਅਕਾਦਮੀ ਵੱਲੋਂ ਪੰਜਾਬ ਕਲਾ ਪ੍ਰੀਸ਼ਦ
ਚੰਡੀਗੜ ਤੇ ਹੋਰ ਸਾਹਤਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਕਾਵਿ ਮਹਿਫਲ 27 ਮਈ ਐਤਵਾਰ ਨੂੰ ਵਿਰਸਾ ਵਿਹਾਰ ਵਿਖੇ ਕਰਵਾਈ ਜਾ ਰਹੀ ਹੈ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਸ਼ਿਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਰਮੇਸ਼ ਯਾਦਵ ਤੇ ਭੁਪਿੰਦਰ ਸੰਧੂ ਨੇ ਦੱਸਿਆ ਕਿ ਸ਼ਾਮ 4.00 ਵਜੇ ਸ਼ੁਰੂ ਹੋਣ ਵਾਲੇ ਇਸ ਕਵੀ ਦਰਬਾਰ ਵਿਚ ਪੰੰਜਾਬੀ ਦੇ ਚੋਣਵੇਂ ਸ਼ਾਇਰ ਪ੍ਰੋ. ਸੁਰਜੀਤ ਜੱਜ, ਵਿਸ਼ਾਲ, ਤ੍ਰਲੋਚਨ ਲੋਚੀ, ਅਰਤਿੰਦਰ ਸੰਧੂ, ਜਸਵੰਤ ਹਾਂਸ, ਦੇਵ ਦਰਦ, ਮਨਜਿੰਦਰ ਥਨੋਆਂ, ਕੰਵਲਪ੍ਰੀਤ ਭੁੱਲਰ, ਗੁਰਬਾਜ਼ ਛੀਨਾ, ਮਨਦੀਪ ਕੌਰ ਪ੍ਰੀਤ, ਗੁਰਵਿੰਦਰ ਬਘਿਆੜੀ, ਹਰਵਿੰਦਰ ਭੰਡਾਲ, ਪ੍ਰੋ. ਬਖਤਾਵਰ, ਤਰਲੋਕ ਦੀਵਾਨਾ, ਕਮਲ, ਭੁਪਿੰਦਰ ਪ੍ਰੀਤ, ਪੁਸ਼ਪਿੰੰਦਰ ਕੌਰ, ਧਰਮਿੰਦਰ ਔਲਖ, ਸੋਲਿੰਦਰਜੀਤ ਰਾਜਨ, ਨਿਰਮਲ ਅਰਪਣ, ਮੱਖਣ ਭੈਣੀਵਾਲਾ, ਜਗਤਾਰ ਗਿੱਲ, ਮਲਵਿੰਦਰ, ਮਧੂਸਰਮਾਂ, ਡਾ. ਦੀਪਤੀ ਤੇ ਸਿਮਰਨ ਗਗਨ ਆਦਿ ਸ਼ਾਇਰ ਆਪਣੀਆਂ ਰਚਨਾਵਾਂ ਸੁਣਾਉਣਗੇ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media