ਅੰਮਿ੍ਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) -ਸਮਾਰਟ ਸਿਟੀ ਪ੍ਰਾਜੈਕਟ ਅਧੀਨ ਚੁਣੇ ਜਾਣ ਕਾਰਨ ਗੁਰੂ ਨਗਰੀ ਵਿਚ ਹੋਣ ਵਾਲੇ ਵਿਕਾਸ ਕੰਮ ਗਤੀ ਫੜ ਰਹੇ ਹਨ। ਸਮਾਰਟ ਸਿਟੀ ਅੰਮਿ੍ਰਤਸਰ ਦੇ ਸੀ.ਈ.ਓ ਦੀਪਤੀ ਉਪਲ, ਆਈ.ਏ.ਐਸ ਦੀ ਅਗਵਾਈ ਹੇਠ ਪ੍ਰਾਜੈਕਟ ਅਧੀਨ ਸ਼ਹਿਰ ਵਿਚ ਵਿਕਸਤ ਕੀਤੇ ਜਾਣ ਵਾਲੇ ਪਾਰਕਾਂ ਬਾਰੇ ਲੋਕ ਰਾਇ ਲਈ ਜਾ ਰਹੀ ਹੈ।ਅੱਜ ਇਸ ਸਬੰਧੀ ਬੁਲਾਰੀਆ ਪਾਰਕ ਵਿਚ ਵਿਸ਼ੇਸ਼ ਇਕੱਤਰਤਾ ਕੀਤੀ ਗਈ।ਇਸ ਵਿਚ ਆਰ.ਐਸ ਬੁਲਾਰੀਆ ਯਾਦਗਾਰੀ ਪਾਰਕ ਵੈਲਫੇਅਰ ਸੁਸਾਇਟੀ ਚਾਟੀਵਿੰਡ ਗੇਟ ਅਤੇ ਹੋਰ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਕਰਨਲ ਮਨੂੰ ਚੌਧਰੀ-ਟੀਮ ਲੀਡਰ ਸਮਾਰਟ ਸਿਟੀ ਪ੍ਰੋਜੈਕਟ, ਪ੍ਰੋ. ਬਲਵਿੰਦਰ ਸਿੰਘ ਸਲਾਹਕਾਰ, ਅਮਿਤ ਸੀਨੀਅਰ ਅਰਬਨ ਡਿਜ਼ਾਈਨਰ, ਸਿਮਰੀਤੀ ਸੂਦ ਸੀਨੀਅਰ ਲੈਂਡਸਕੇਪ ਡਿਜ਼ਾਈਨਰ, ਹਰਸ਼ ਟਾਊਨ ਪਲੈਨਿੰਗ ਅਤੇ ਰਮਨਪ੍ਰੀਤ ਕੌਰ ਨੇ ਕਮਿਉਨੀਕੇਸ਼ਨ ਐਕਸਪਰਟ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਲੋਕਾਂ ਨੇ ਬੇਹੱਦ ਦਿਲਚਸਪੀ ਵਿਖਾਉਂਦੇ ਹੋਏ ਸੁਝਾਅ ਪੇਸ਼ ਕੀਤੇ ਕਿ ਬੁਲਾਰੀਆ ਪਾਰਕ ਵਿੱਚ ਰੋਜ਼ਾਨਾ ਹੀ ਸੈਂਕੜੇ ਲੋਕ ਸਵੇਰ-ਸ਼ਾਮ ਸੈਰ ਅਤੇ ਹੋਰ ਖੇਡ ਗਤੀਵਿਧੀਆਂ ਕਰਨ ਆਉਂਦੇ ਹਨ, ਪਰ ਇਥੇ ਬਹੁਤ ਕੁੱਝ ਵਿਕਸਿਤ ਹੋਣ ਵਾਲਾ ਹੈ।ਲੋਕਾਂ ਨੇ ਸੁਝਾਅ ਦਿੰਦੇ ਹੋਏ ਪੂਰੇ ਸਹਿਯੋਗ ਦਾ ਭਰੋਸਾ ਵੀ ਦੁਆਇਆ।ਕਰਨਲ ਮਨੂੰ ਚੌਧਰੀ-ਟੀਮ ਲੀਡਰ ਸਮਾਰਟ ਸਿਟੀ ਪ੍ਰਾਜੈਕਟ, ਅੰਮਿ੍ਰਤਸਰ ਨੇ ਪ੍ਰਾਜੈਕਟ ਬਾਰੇ ਸੰਖੇਪ ਜਾਣਕਾਰੀ ਦਿੱਤੀ, ਜਦਕਿ ਪ੍ਰੋ. ਬਲਵਿੰਦਰ ਸਿੰਘ ਸਲਾਹਕਾਰ ਨੇ ਸ਼ਹਿਰ ਵਾਸੀਆਂ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਸਾਂਝ ਪਾਈ।
ਅਮਿਤ ਸੀਨੀਅਰ ਅਰਬਨ ਡਿਜ਼ਾਈਨਰ ਨੇ ਤਿਆਰ ਕੀਤੇ ਜਾ ਰਹੇ ਡਿਜ਼ਾਇਨਾਂ ਅਤੇ ਪਾਰਕਾਂ ਦੇ ਵਿਕਾਸ ਕਾਰਜਾਂ ਦੀਆਂ ਤਕਨੀਕੀ ਬਾਰੀਕੀਆਂ ਸਾਂਝੀਆਂ ਕੀਤੀਆਂ ਅਤੇ ਸਮਰੀਤੀ ਸੂਦ ਸੀਨੀਅਰ ਲੈਂਡਸਕੇਪ ਡਿਜ਼ਾਈਨਰ ਅਤੇ ਹਰਸ਼-ਟਾਊਨ ਪਲੈਨਿੰਗ ਨੇ ਵੀ ਸਮਾਰਟ ਸਿਟੀ ਮਿਸ਼ਨ ਅਧੀਨ ਬਣ ਰਹੇ ਅੰਮਿ੍ਰਤਸਰ ਪਾਰਕਾਂ ਦੇ ਸੁੰਦਰੀਕਰਨ ਅਤੇ ਹੋਰ ਸਹੂਲਤਾਂ ਬਾਰੇ ਆਮ ਲੋਕਾਂ ਨਾਲ ਗੱਲ ਕੀਤੀ ਅਤੇ ਲੋਕਾਂ ਦੇ ਸੁਝਾਅ ਸੁਣੇ।ਆਖਿਰ ਵਿਚ ਰਮਨਪ੍ਰੀਤ ਕੌਰ, ਕਮਿਉਨੀਕੇਸ਼ਨ ਐਕਸਪਰਟ ਨੇ ਸੱਭ ਦਾ ਧੰਨਵਾਦ ਕੀਤਾ ਅਤੇ ਸਮਾਰਟ ਸਿਟੀ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।ਇਸ ਮੌਕੇ ਸੁਰਿੰਦਰ ਸ਼ਰਮਾ, ਇੰਦਰ ਸਿੰਘ ਮਾਨ, ਹਰੀ ਓਮ, ਬਾਬਾ ਅਮਰੀਕ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Punjab Post Daily Online Newspaper & Print Media