Tuesday, April 28, 2026

ਭਗਵਾਨ ਵਾਲਮੀਕਿ ਜੀ ਨੇ ਪੂਰੇ ਵਿਸ਼ਵ ਨੂੰ ਦਿੱਤਾ ਕਲਮ ਦਾ ਗਿਆਨ – ਰਵਨੀਤ ਬਿੱਟੂ

ਨਰੇਸ਼ ਧੀਂਗਾਨ ਨੂੰ ਮਿਲੀ ਸ਼ੇਰ-ਏ-ਪੰਜਾਬ ਭਾਵਾਧਸ ਦੀ ਉਪਾਧੀ

PPN2705201801 ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ 55ਵੇਂ ਸਥਾਪਨਾ ਦਿਵਸ ਮੌਕੇ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਵਿਖੇ ਆਦਿ ਧਰਮ ਮਹਾਪਰਵ ਮਨਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਲੁਧਿਆਣਾ ਦੇ ਲੋਕ ਸਭਾ ਮੈੰਬਰ ਰਵਨੀਤ ਸਿੰਘ ਬਿੱਟੂ ਪਹੁੰਚੇ। ਇਹਨਾਂ ਤੋ ਇਲਾਵਾ ਵਿਧਾਇਕ ਡਾ. ਰਾਜਕੁਮਾਰ ਵੇਰਕਾ, ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਦੀਪ ਕੁਮਾਰ, ਦਿੱਲੀ ਤੋਂ 5 ਵਾਰ ਵਿਧਾਇਕ ਰਹੇ ਕਾਂਗਰਸ ਦੇ ਸਾਬਕਾ ਰਾਸ਼ਟਰੀ ਸਕੱਤਰ ਜੈਕਿਸ਼ਨ ਵਾਲਮੀਕਿ ਤੋਂ ਇਲਾਵਾ ਕਈ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਨੇਤਾ ਪਹੁੰਚੇ। ਸੰਗਠਨ ਦੇ ਮੁੱਖ ਸੰਚਾਲਕ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੂੰ ਸ਼ੇਰ-ਏ-ਪੰਜਾਬ ਭਾਵਾਧਸ ਦੀ ਉਪਾਧੀ ਦਿੱਤੀ ਗਈ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਪੂਰੇ ਵਿਸ਼ਵ ਨੂੰ ਕਲਮ ਦਾ ਗਿਆਨ ਦਿੱਤਾ ਹੈ।ਉਹਨਾਂ ਨੇ ਰਮਾਇਣ ਦੀ ਰਚਨਾ ਕਰਕੇ ਕੇਵਲ ਵਾਲਮੀਕਿ ਸਮਾਜ ਨੂੰ ਹੀ ਨਹੀਂ ਬਲਕਿ ਹਰ ਸਮਾਜ ਨੂੰ ਰਿਸ਼ਤਿਆਂ ਦੀ ਪਰਿਭਾਸ਼ਾ ਦੱਸੀ। ਰਮਾਇਣ ਰਾਹੀਂ ਉਹਨਾਂ ਦੱਸਿਆ ਕਿ ਪਤੀ ਕਿਸ ਤਰਾਂ ਦਾ ਹੋਵੇ, ਪਤਨੀ ਕਿਸ ਤਰਾਂ ਦੀ ਹੋਵੇ ਅਤੇ ਬੇਟਾ ਕਿਸ ਤਰਾਂ ਦਾ ਹੋਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਾਲਮੀਕਿ ਸਮਾਜ ਨੂੰ ਉਸਦਾ ਬਣਦਾ ਮਾਣ-ਸਤਿਕਾਰ ਦੇਵੇਗੀ।ਵਿਧਾਇਕ ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਅੰਮ੍ਰਿਤਸਰ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਇਹ ਦੋਵੇਂ ਚੀਜਾਂ ਮਿਲਦੀਆਂ ਹਨ।PPN2705201802
ਭਾਵਾਧਸ ਦੇ ਮੁੱਖ ਸੰਚਾਲਕ ਨਰੇਸ਼ ਧੀਂਗਾਨ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਤੀਰਥ ਵਿਖੇ ਹੋ ਰਹੇ ਇਸ ਮਹਾ ਸੰਮੇਲਨ ਵਿੱਚ ਪੰਜਾਬ ਸਮੇਤ ਦੇਸ਼ ਦੇ 18 ਰਾਜਾਂ ਤੋਂ ਸੰਗਤ ਪਹੁੰਚੀ ਹੈ। ਜੋ ਇਸ ਗੱਲ ਦਾ ਸਬੂਤ ਹੈ ਕਿ ਭਾਵਾਧਸ ਤੇਜੀ ਨਾਲ ਅੱਗੇ ਵੱਧ ਰਹੀ ਹੈ।ਸੰਗਠਨ ਦੇ ਸਰਵਉੱਚ ਨਿਰਦੇਸ਼ਕ ਸਵਾਮੀ ਚੰਦਰਪਾਲ ਅਨਾਰੀਆ ਨੇ ਸੰਗਤ ਨੂੰ ਆਉਣ ਵਾਲੇ ਸਾਲ ਲਈ ਦਿਸ਼ਾ-ਨਿਰਦੇਸ਼ ਦਿੱਤੇ।ਉਹਨਾਂ ਨੇ ਸੰਗਠਨ ਦੇ ਮੁੱਖ ਸੰਚਾਲਕ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੂੰ ਸ਼ੇਰ-ਏ-ਪੰਜਾਬ ਭਾਵਾਧਸ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ। ਧਰਮ ਗੁਰੂ ਮਹਿੰਦਰ ਸਿੰਘ ਭਗਤ ਨੇ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕੀਤੀ।
 ਇਸ ਮੌਕੇ ਸਤਿਆਮੇਵ ਜਯਤੇ ਪ੍ਰੋਗਰਾਮ ਵਿੱਚ ਅਭਿਨੇਤਾ ਅਮੀਰ ਖਾਨ ਨਾਲ ਹੌਟ ਸੀਟ ਤੇ ਬੈਠੀ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਕੌਸ਼ਲ ਪੰਵਾਰ,  ਉਤਰਾਖੰਡ ਪੰਤ ਯੂਨੀਵਰਸਿਟੀ ਦੀ ਪ੍ਰੌਫੈਸਰ ਡਾ. ਰਾਧਾ ਵਾਲਮੀਕਿ, ਮਾਉਟ ਐਵਰੇਸਟ ਫਤਿਹ ਕਰਨ ਵਾਲੀ ਹਰਿਆਣਾ ਪੁਲਿਸ ਦੀ ਡੀ.ਐਸ.ਪੀ ਮਮਤਾ ਸੌਦੇ, ਸਾਬਕਾ ਡੀਜੀਪੀ ਰਾਜਿੰਦਰ ਸਿੰਘ, ਦਿੱਲੀ ਸਫਾਈ ਕਰਮਚਾਰੀ ਆਯੋਗ ਦੇ ਸਾਬਕਾ ਚੇਅਰਮੈਨ ਹਰਨਾਮ,  ਇੰਟਰਨੈਸ਼ਨਲ ਬੌਡੀ ਬਿਲਡਰ ਸ਼ਸ਼ੀ ਕੁਮਾਰ, ਪਾਕਿਸਤਾਨੀ ਪਹਿਲਵਾਨ ਨੂੰ ਹਰਾਉਣ ਵਾਲੇ ਭਾਰਤ ਕੇਸਰੀ ਪਹਿਲਵਾਨ ਬਿਰਜੂ, ਇੰਸਪੈਕਟਰ ਨੀਰਜ ਅਨਾਰੀਆ, ਭਾਵਾਧਸ ਦੇ ਸੰਚਾਲਕ ਰਾਮ ਲਾਲ ਕਲਿਆਣ, ਪ੍ਰੇਮ ਲੁਹੇਰਾ, ਓਮ ਪ੍ਰਕਾਸ਼ ਭੱਟੀ, ਮਹਾਮੰਤਰੀ ਚਰਨ ਸਿੰਘ ਬਬਰੀਕ, ਕੈਸ਼ੀਅਰ ਮਹੇਸ਼ ਦਰਾਵਿੜ, ਸੰਯੁਕਤ ਮੰਤਰੀ ਰਾਜਕੁਮਾਰ ਸਾਥੀ, ਸੂਰਤ ਸਿੰਘ, ਤਰਲੋਕ ਗਿਲ, ਬਨਵਾਰੀ ਲਾਲ ਚਾਂਵਰੀਆ, ਪ੍ਰਚਾਰ ਮੰਤਰੀ ਸ਼ਿਵ ਕੁਮਾਰ ਬਿਡਲਾ, ਰਵੀ ਸਿੱਧੂ, ਐਡਵੋਕੇਟ ਵਿਜੇ ਚੌਹਾਨ, ਅਸ਼ੋਕ ਰਾਹੀ, ਲੇਖਾ ਨਿਰੀਖਕ ਰਮੇਸ਼ ਸਹੋਤਾ, ਪੰਜਾਬ ਦੇ ਕਨਵੀਨਰ ਅਜੇ ਚੌਹਾਨ, ਉੱਤਰਾਖੰਡ ਦੇ ਕਨਵੀਨਰ ਮੋਹਨ ਕੁਮਾਰ ਕਾਲਾ, ਪ੍ਰਭਾਰੀ ਹੰਸਰਾਜ ਕਟਾਰਿਆ, ਦਿੱਲੀ ਦੇ ਕਨਵੀਨਰ ਖੇਮ ਰਾਜ, ਪ੍ਰਭਾਰੀ ਰਾਕੇਸ਼ ਸਾਂਗਵਾਨ, ਚੰਡੀਗੜ ਦੇ ਕਨਵੀਨਰ ਧੀਰਜ ਕੁਮਾਰ ਤੇ ਉੱਤਰ ਪ੍ਰਦੇਸ਼ ਦੇ ਕਨਵੀਨਰ ਅਰਵਿੰਦ ਸੂਦ ਸਮੇਤ ਕਈ ਪ੍ਰਮੁੱਖ ਅਹੁਦੇਦਾਰ ਮੌਜੂਦ ਰਹੇ।
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply