Monday, September 14, 2026

ਸਪਰਿੰਗ ਡੇਲ ਸਕੂਲ ਦੀ ਅਨਨਯਾ ਸੇਠ ਸੀ.ਬੀ.ਐਸ.ਈ ਦਸਵੀਂ `ਚ ਸਕੂਲ ਵਿੱਚ ਤੀਜੇ ਸਥਾਨ `ਤੇ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਦੱਸਵੀ ਦੇ ਅੱਜ ਐਲਾਨੇ ਗਏ ਨਤੀਜੇ ਵਿੱਚ 96.6 ਫੀਸਦ ਅੰਕਾਂ ਨਾਲ ਅਨਨਯਾ PPN2905201810ਸੇਠ ਨੇ ਸਕੂਲ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਆਪਣੇ ਪਿਤਾ ਰੋਹਿਤ ਸੇਠ ਤੇ ਮਾਤਾ ਅਰਚਨਾ ਸੇਠ ਤੋਂ ਇਲਾਵਾ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਇਸੇ ਸਕੂਲ ਦੀ ਵਿਦਿਆਰਥਣ ਸੁਨੀਤਪਾਲ ਕੌਰ ਨੇ 97.8 ਫੀਸਦ ਅੰਕ ਹਾਸਿਲ ਕਰਕੇ ਸਕੂਲ ਵਿੱਚ ਪਹਿਲਾ, ਕੇ ਯਾਸ਼ਿਕਾ ਵਰਮਾਨੀ ਨੇ 97.4 ਫੀਸਦ ਅੰਕ ਪ੍ਰਾਪਤ ਕਰ ਦੂਸਰਾ ਅਤੇ ਤਿੰਨ ਹੋਰ ਵਿਦਿਆਰਥੀਆਂ, ਅਰਸ਼ਜੀਤ ਸਿੰਘ, ਗੁਰਸਿਮਰ ਸਿੰਘ ਮਿਗਲਾਨੀ ਅਤੇ ਮੁਸਕਾਨ ਸਹਿਗਲ ਨੇ 96.6 ਫੀਸਦ ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।
 

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply