ਸਮਰਾਲਾ, 29 ਮਈ (ਪੰਜਾਬ ਪੋਸਟ- ਕੰਗ) – ਪੀ.ਐਸ.ਪੀ.ਸੀ.ਐਲ ਦੀ ਪੈਨਸ਼ਨਰਜ ਐਸੋਸੀਏਸ਼ਨ ਸਮਰਾਲਾ ਨੇ ਵਧੀਕ ਨਿਗਰਾਨ ਇੰਜੀਨੀਅਰ ਪੀ.ਐਸ.ਪੀ.
ਸੀ.ਐਲ ਮੰਡਲ ਸਮਰਾਲਾ ਨੂੰ ਦਿੱਤੇ ਇੱਕ ਯਾਦ ਪੱਤਰ ਰਾਹੀਂ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।ਯਾਦ ਪੱਤਰ ਵਿੱਚ ਕਿਹਾ ਗਿਆ ਕਿ ਇਸ ਤੋਂ ਪਹਿਲਾਂ ਦਿੱਤੇ ਪੱਤਰ `ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜਿਸ ਵਿੱਚ ਕਿਹਾ ਗਿਆ ਸੀ ਕਿ ਮੰਡਲ ਦਫਤਰ ਵਿੱਚ ਬੈਠੇ ਮੰਡਲ ਸੁਪਰਡੈਂਟ ਜੋ ਕਿ ਪਿਛਲੇ ਸਮੇਂ ਸੇਵਾ ਮੁਕਤ ਹੋ ਚੁੱਕੇ ਹਨ, ਉਨ੍ਹਾਂ ਵੱਲੋਂ ਅਜੇ ਵੀ ਦਫਤਰ ਵਿੱਚ ਬੈਠ ਕੇ ਮੁਲਾਜਮਾਂ/ਪੈਨਸ਼ਨਰਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ।ਜਿਸ ਕਰਕੇ ਪੈਨਸ਼ਨਰਾਂ ਵਿੱਚ ਰੋਸ ਬੇਚੈਨੀ ਹੈ।ਮੰਡਲ ਦਫਤਰ ਵਿੱਚ ਪੈਨਸ਼ਨਰਾਂ ਦਾ ਕੋਈ ਵੀ ਕੰਮ ਬਿਨਾਂ ਪੈਸ਼ੇ ਦਿਤੇ ਨਹੀਂ ਹੋ ਰਿਹਾ।ਇਸ ਲਈ ਉਕਤ ਜਥੇਬੰਦੀ ਨੇ ਇਹ ਫੈਸਲਾ ਕੀਤਾ ਕਿ 10 ਜੂਨ ਤੱਕ ਜਥੇਬੰਦੀ ਨੂੰ ਭਰੋਸੇ ਵਿੱਚ ਲੈ ਕੇ ਪੈਨਸ਼ਨਰਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣ।ਅਜਿਹਾ ਨਾ ਹੋਣ ਦੀ ਸੂਰਤ ਵਿੱਚ ਮਿਤੀ 11 ਜੂਨ 2018 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਵਧੀਕ ਨਿਗਰਾਨ ਇੰਜੀਨੀਅਰ ਵੰਡ ਮੰਡਲ ਘੁਲਾਲ ਦੇ ਦਫਤਰ ਦੇ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ।ਮੁਜਾਹਰੇ ਵਿੱਚ ਸਮੂਹ ਪੈਨਸ਼ਨਰਜ ਅਤੇ ਵਿਧਵਾਵਾਂ ਸ਼ਾਮਿਲ ਹੋਣਗੀਆਂ।ਯਾਦ ਪੱਤਰ ਦੇਣ ਵਾਲਿਆਂ ਵਿੱਚ ਮੰਡਲ ਸਮਰਾਲਾ ਪ੍ਰਧਾਨ ਸਿਕੰਦਰ ਸਿੰਘ, ਗੁਰਸ਼ਰਨ ਸਿੰਘ ਸਕੱਤਰ, ਜੁਗਲ ਕਿਸ਼ੋਰ ਸਾਹਨੀ, ਅਮਰੀਕ ਸਿੰਘ, ਜਗਤਾਰ ਸਿੰਘ, ਰਾਕੇਸ਼ ਕੁਮਾਰ, ਭੁਪਿੰਦਰਪਾਲ ਸਿੰਘ, ਅਮਰਜੀਤ ਸਿੰਘ, ਅਮਰੀਕ ਸਿੰਘ ਚਹਿਲਾਂ, ਮਨਮੋਹਨ ਸਿੰਘ ਜੱਗੀ, ਜਗਪਾਲ ਸਿੰਘ, ਪਵਨ ਕੁਮਾਰ, ਰਾਜਾ ਰਾਮ, ਮਨਮੋਹਨ ਸਿੰਘ, ਸੁਰਜੀਤ ਸਿੰਘ ਸ਼ਾਮਲ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media