ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਏ.ਡੀ.ਸੀ.ਪੀ. ਸਿਟੀ-2 ਅੰਮ੍ਰਿਤਸਰ ਕਮ ਪ੍ਰਧਾਨ ਰੋਕਿਟਬਾਲ ਐਸੋਸੀਏਸ਼ਨ ਆਫ ਇੰਡੀਆ ਲਖਬੀਰ
ਸਿੰਘ ਪੀ.ਪੀ.ਐਸ ਦੇ ਆਦੇਸ਼ ਅਨੁਸਾਰ ਸਟੇਟ ਰੋਕਿਟਬਾਲ ਐਸੋਸੀਏਸ਼ਨ ਦਿੱਲੀ ਵਲੋਂ ਪਹਿਲਾ ਸੀਨੀਅਰ ਰੋਕਿਟਬਾਲ ਫੈਡਰੇਸ਼ਨ ਕੱਪ ਸ਼ਾਹਦਰਾ ਵਿਖੇ ਆਯੋਜਿਤ ਕੀਤਾ ਗਿਆ।ਜਿਸ ਵਿੱਚ ਮਹਾਂਰਾਸ਼ਟਰ, ਮੁੰਬਈ, ਕਰਨਾਟਕਾ, ਮੱਧ ਪ੍ਰਦੇਸ਼, ਵੈਸਟ ਬੰਗਾਲ, ਉੜੀਸਾ, ਰਾਜਸਥਾਨ, ਯੂ.ਪੀ, ਉਤਰ ਪ੍ਰਦੇਸ਼, ਦਿੱਲੀ, ਐਨ.ਸੀ.ਆਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੀਆਂ ਟੀਮਾਂ ਦੇ ਲੜਕੇ-ਲੜਕੀਆ ਨੇ ਭਾਗ ਲਿਆ।
ਫੈਡਰੇਸ਼ਨ ਕੱਪ ਦੇ ਨਤੀਜਿਆਂ ਮੁਤਾਬਿਕ ਜਿਸ ਦੇ ਨਤੀਜੇ ਮਰਦਾਂ ਵਿੱਚ ਹਿਮਾਚਲ ਪ੍ਰਦੇਸ਼-ਬੀ ਟੀਮ ਨੇ ਪਹਿਲਾ, ਦਿੱਲੀ ਨੇ ਦੂਸਰਾ, ਪੰਜਾਬ-ਏ ਟੀਮ ਨੇ ਤੀਸਰਾ ਅਤੇ ਕਰਨਾਟਕਾ ਟੀਮ ਨੇ ਚੋਥਾ ਸਥਾਨ ਪ੍ਰਾਪਤ ਕੀਤਾ।ਇਸਤਰੀਆਂ ਦੇ ਵਰਗ ਵਿੱਚ ਦਿੱਲੀ-ਬੀ ਨੇ ਪਹਿਲਾ, ਪੰਜਾਬ-ਏ ਨੇ ਦੂਸਰਾ, ਐਨ.ਸੀ.ਆਰ ਨੇ ਤੀਸਰਾ ਅਤੇ ਪੰਜਾਬ-ਬੀ ਨੇ ਚੋਥਾ ਸਥਾਨ ਪ੍ਰਾਪਤ ਕੀਤਾ।ਅੱਜ ਪੰਜਾਬ ਦੀਆਂ ਟੀਮਾਂ ਦਾ ਅੰਮ੍ਰਿਤਸਰ ਪੁੱਜਣ ਸਮੇਂ ਰੇਲਵੇ ਸਟੇਸ਼ਨ `ਤੇ ਸਾਬਕਾ ਪ੍ਰਧਾਨ ਰੋਕਿਟਬਾਲ ਐਸੋਸੀਏਸ਼ਨ ਤੇ ਸਾਬਕਾ ਉਪ ਚੇਅਰਮੈਨ ਰਾਮਗੜੀਆ ਵੈਲਫੇਅਰ ਬੋਰਡ ਪੰਜਾਬ ਕੰਵਰਬੀਰ ਸਿੰਘ ਮੰਜਲ ਅਤੇ ਚੰਨਪੀ੍ਰਤ ਸਿੰਘ ਨੇ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ `ਜੀ ਆਇਆ` ਕਿਹਾ।ਇਸ ਮੌਕੇ ਤੇ ਖਿਡਾਰੀਆਂ ਤੋਂ ਇਲਾਵਾ ਟੀਮਾਂ ਦੇ ਕੋਚ, ਮੈਨੇਜਰ ਅਤੇ ਐਸੋਸੀਏਸ਼ਨ ਦੇ ਹੋਰ ਅਹੁੱਦੇਦਾਰ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media