Friday, May 1, 2026

ਫੂਡ ਸੇਫਟੀ ਮੋਬਾਇਲ ਵੈਨ ਵਲੋਂ ਲਏ ਗਏ ਸੈਂਪਲਾਂ ਵਿਚੋਂ ਕਈ ਹੋਏ ਫੇਲ- ਸਿਵਲ ਸਰਜਨ ਘਈ

PPN0106201803ਅੰਮ੍ਰਿਤਸਰ, 1 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਹਤ ਮੰਤਰੀ ਪੰਜਾਬ ਅਤੇ ਫੂਡ ਕਮਿਸ਼ਨਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ (ਫੂਡ ਸੇਫਟੀ ਆਨ ਵੀਲ) ਫੂਡ ਸੇਫਟੀ ਵੈਨ ਦੀ 2 ਮਹੀਨੇ ਦੀ ਕਾਰਗਜ਼ਾਰੀ `ਤੇ ਚਾਨਣਾ ਪਾਉਣ ਲਈ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾਗਿਆ।ਜਿਸ ਵਿੱਚ ਜਿਲੇ ਭਰ ਦੇ ਸਾਰੇ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦੇ ਨੁਮਾਇੰਦਿਆਂ ਨੂੰ ਸ਼ਮੂਲੀਅਤ ਕੀਤੀ ਗਈ।ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਜਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਅਤੇ ਟੀਮ ਦੀਆਂ ਅਣਥੱਕ ਕੋਸ਼ਿਸਾਂ ਸਦਕਾ ਜਿਲੇ ਭਰ ਵਿੱਚ 1410 ਸੈਂਪਲ ਲਏ ਗਏ ਜਿਨਾਂ ਵਿਚੋਂ 278 ਸੈਂਪਲ ਫੇਲ੍ਹ ਪਾਏ ਗਏ।ਇਸ ਤੋਂ ਇਲਾਵਾ ਪਾਣੀਆਂ ਦੇ 464 ਸੈਂਪਲ ਲਏ ਗਏ ਅਤੇ ਜਿਨਾਂ ਵਿਚੋਂ ਸ਼ਹਿਰੀ ਇਲਾਕਿਆ ਵਿਚੋਂ ਜਿਆਦਾਤਰ ਸੈਂਪਲ ਟੀ.ਡੀ.ਐਸ ਕਾਰਨ ਫੇਲ੍ਹ ਪਾਏ ਗਏ।ਪਿੰਡਾਂ ਵਿਚ ਮਸਾਲੇ ਅਤੇ ਮਿਰਚਾਂ ਵਿਚ ਹਾਨੀਕਾਰਕ ਤੱਤ ਕਾਰਸੀਨੋਜੈਨਿਕ ਏਜੰਡ ਪਾਏ ਗਏ।ਮਿਠਾਈਆਂ ਵਿੱਚ ਐਲਮੀਨੀਅਮ ਫੋਇਲ ਦੇ ਵਰਕ ਪਾਏ ਗਏ ਜੋ ਕਿ ਸਿਹਤ ਲਈ ਬਹੁਤ ਲਈ ਬਹੁਤ ਹੀ ਹਾਨੀਕਾਰਕ ਹਨ।ਇਸ ਤੋਂ ਇਲਾਵਾ ਇੱਕ ਮਲਟੀਨੈਸ਼ਨਲ ਬ੍ਰੈਂਡਿਡ ਕੰਪਨੀ ਦਾ ਦਹੀਂ ਦਾ ਸੈਂਪਲ ਵੀ ਫੇਲ੍ਹ ਪਾਇਆ ਗਿਆ।ਡਾ. ਲਖਬੀਰ ਸਿੰਘ ਭਾਗੋਵਾਲੀਆ ਜਿਲਾ ਸਿਹਤ ਅਫਸਰ ਨੇ ਕਿਹਾ ਕਿ ਮਿਲਾਵਟ ਖੋਰਾਂ ਨੇ ਧਾਰਮਿਕ ਸਥਾਨਾਂ ਨੂੰ ਵੀ ਨਹੀ ਬਖਸ਼ਿਆ।ਬਹੁਤ ਸਾਰੇ ਧਾਰਮਿਕ ਸਥਾਨ ਜਿੰਨਾਂ ਵਿਚ ਜੋਤ ਲਈ ਦੇਸੀ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ, ਦੇ ਬਾਹਰ ਘਿਓ ਦੇ ਸੈਂਪਲਾਂ ਵਿੱਚ ਵੀ ਮਿਲਾਵਟੀ ਤੱਤ ਪਾਏ ਗਏ ਅਤੇ ਜਿਸ ਨਾਲ ਲੋਕਾਂ ਦੀਆਂ ਧਾਰਮਿਕ ਆਸਥਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।ਇਸ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਧਾਰਮਿਕ ਅਸਥਾਨਾਂ ਦੇ ਨੁਮਾਇੰਦਿਆ ਨਾਲ ਛੇਤੀ ਹੀ ਇੱਕ ਮੀਟਿੰਗ ਕਰਕੇ ਘਿਓ ਵਿਕਰੇਤਾਵਾਂ ਨੂੰ ਸਖਤ ਤਾੜਣਾ ਕੀਤੀ ਜਾਵੇਗੀ।ਇਸ ਮੌਕੇ ਤੇ ਡਾ. ਰਬਿੰਦਰ ਸਿੰਘ ਸੇਠੀ, ਫੂਡ ਸੇਫਟੀ ਅਫਸਰ ਡਾ. ਜਤਿੰਦਰ ਸਿੰਘ ਵਿਰਕ, ਮੈਡਮ ਰਜਨੀ, ਮੈਡਮ ਗਗਨਦੀਪ ਕੌਰ, ਜਿਲਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਰਾਜ ਕੌਰ ਅਤੇ ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਅਮਰਦੀਪ ਸਿੰਘ ਹਾਜਿਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply