Saturday, April 11, 2026

ਗਰੀਬੀ ਤੋਂ ਪ੍ਰੇਸ਼ਾਨ ਚਲਦਿਆਂ ਲੜਕੀ ਨੇ ਕੀਤੀ ਖ਼ੁਦਕੁਸ਼ੀ

ਭੀਖੀ, 2 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਨੇੜਲੇ ਪਿੰਡ ਹੋਡਲਾ ਕਲਾਂ ਦੇ ਵਸਨੀਕ ਇੱਕ ਗਰੀਬ ਪਰਿਵਾਰ ਦੇ ਰਘੁਵੀਰ ਸਿੰਘ ਦੀ  ਪੁੱਤਰੀ ਦੀਪਮਾਲਾ (19) ਨੇ ਗਲ਼ ਵਿੱਚ ਰੱਸਾ ਪਾ ਕੇ ਖ਼ੁਦਕੁਸ਼ੀ ਕਰ ਲਈ।ਉਕਤ ਮ੍ਰਿਤਕ ਲੜਕੀ ਦਾ ਪਿਤਾ ਅਧਰੰਗ ਦਾ ਸ਼ਿਕਾਰ ਹੈ, ਇਸ ਦਾ ਗਰੀਬ ਪਰਿਵਾਰ ਪਿੰਡ ਦੀਆਂ ਗਲ਼ੀਆਂ-ਨਾਲ਼ੀਆਂ ਦੀ ਸਫ਼ਾਈ ਕਰਨ ਦਾ ਕੰਮ ਕਰਦਾ ਹੈ।ਮ੍ਰਿਤਕਾ ਦੀਆਂ ਵੱਡੀਆਂ ਕਈ ਭੈਣਾਂ ਵਿਆਹੀਆਂ ਹੋਈਆਂ ਹਨ, ਦੀਪਮਾਲਾ ਤੇ ਇਸ ਦਾ ਛੋਟਾ ਭਰਾ ਅਣਵਿਆਹੇ ਸਨ।ਇਹ ਲੜਕੀ ਪਰਿਵਾਰ ਦੀ ਗਰੀਬੀ ਕਾਰਨ ਦਿਮਾਗੀ ਤੌਰ `ਤੇ ਪ੍ਰੇਸ਼ਾਨ ਰਹਿੰਦੀ ਸੀ।ਸਹਾਇਕ ਥਾਣੇਦਾਰ ਪਰਮਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਭੀਖੀ ਪੁਲਿਸ ਦੁਆਰਾ 174 ਦੀ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤੀ ਹੈ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply