ਭੀਖੀ, 2 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਨੇੜਲੇ ਪਿੰਡ ਹੋਡਲਾ ਕਲਾਂ ਦੇ ਵਸਨੀਕ ਇੱਕ ਗਰੀਬ ਪਰਿਵਾਰ ਦੇ ਰਘੁਵੀਰ ਸਿੰਘ ਦੀ ਪੁੱਤਰੀ ਦੀਪਮਾਲਾ (19) ਨੇ ਗਲ਼ ਵਿੱਚ ਰੱਸਾ ਪਾ ਕੇ ਖ਼ੁਦਕੁਸ਼ੀ ਕਰ ਲਈ।ਉਕਤ ਮ੍ਰਿਤਕ ਲੜਕੀ ਦਾ ਪਿਤਾ ਅਧਰੰਗ ਦਾ ਸ਼ਿਕਾਰ ਹੈ, ਇਸ ਦਾ ਗਰੀਬ ਪਰਿਵਾਰ ਪਿੰਡ ਦੀਆਂ ਗਲ਼ੀਆਂ-ਨਾਲ਼ੀਆਂ ਦੀ ਸਫ਼ਾਈ ਕਰਨ ਦਾ ਕੰਮ ਕਰਦਾ ਹੈ।ਮ੍ਰਿਤਕਾ ਦੀਆਂ ਵੱਡੀਆਂ ਕਈ ਭੈਣਾਂ ਵਿਆਹੀਆਂ ਹੋਈਆਂ ਹਨ, ਦੀਪਮਾਲਾ ਤੇ ਇਸ ਦਾ ਛੋਟਾ ਭਰਾ ਅਣਵਿਆਹੇ ਸਨ।ਇਹ ਲੜਕੀ ਪਰਿਵਾਰ ਦੀ ਗਰੀਬੀ ਕਾਰਨ ਦਿਮਾਗੀ ਤੌਰ `ਤੇ ਪ੍ਰੇਸ਼ਾਨ ਰਹਿੰਦੀ ਸੀ।ਸਹਾਇਕ ਥਾਣੇਦਾਰ ਪਰਮਜੀਤ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਭੀਖੀ ਪੁਲਿਸ ਦੁਆਰਾ 174 ਦੀ ਕਾਰਵਾਈ ਕਰਨ ਉਪਰੰਤ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤੀ ਹੈ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media