Thursday, April 16, 2026

ਦੋ ਵੱਖ-ਵੱਖ ਹਾਦਸਿਆਂ `ਚ 2 ਵਿਅਕਤੀਆਂ ਦੀ ਹੋਈ ਮੋਤ

ਭੀਖੀ, 2 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) –  ਸਥਾਨਕ ਕਸਬੇ ਤੋ ਵਾਰਡ ਨੰ: ਇੱਕ ਦੇ ਵਸਨੀਕ ਹਰਦੇਵ ਸਿੰਘ ਪੁੱਤਰ ਸਾਧੂ ਸਿੰਘ (35) ਸ਼ਾਮੀ ਆਪਣੇ

ਫਾਈਲ ਫੋਟੋ
ਫਾਈਲ ਫੋਟੋ

ਮੋਟਰਸਾਇਕਲ ਰਾਹੀਂ ਕੰਮ ਤੋ ਵਾਪਸ ਸੁਨਾਮ ਰੋਡ ਤੋ ਆਪਣੇ ਘਰ ਭੀਖੀ ਵੱਲ ਆ ਰਿਹਾ ਸੀ।ਅਚਨਾਕ ਗਊਸ਼ਾਲਾ ਕੋਲ ਅਵਾਰਾ ਪਸ਼ੂ ਅੱਗੇ ਆਉਣ ਕਰਕੇ ਰੋਡ ਦੇ ਇੱਕ ਪਾਸੇ ਖੜ੍ਹੀ ਟਰਾਲੀ ਨਾਲ ਮੋਟਰਸਾਇਕਲ ਦੀ ਟੱਕਰ ਹੋ ਗਈ।ਹਾਦਸੇ ਵਿੱਚ ਹਰਦੇਵ ਸਿੰਘ ਦੇ ਸਿਰ ਵਿੱਚ ਸੱਟ ਵੱਜਣ ਕਾਰਨ ਮੌਤ ਹੋ ਗਈ।ਉਧਰ ਨੇੜਲੇ ਪਿੰਡ ਮੱਤੀ ਦਲਿਤ ਮਜ਼ਦੂਰਪਰਿਵਾਰ ਦੇ ਲੜਕੇ ਗੁਰਲਾਲ ਸਿੰਘ ਪੁੱਤਰ ਭੋਲਾ ਸਿੰਘ (20) ਪ੍ਰੈਸ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ।ਮ੍ਰਿਤਕ ਲੜਕਾ ਦੋ ਭੈਣਾਂ ਦਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਮੁੱਖ ਮੁਨਸ਼ੀ ਜਰਨੈਲ ਸਿੰਘ ਥਾਣਾ ਭੀਖੀ ਅਨੁਸਾਰ 174 ਦੀ ਕਾਰਵਾਈ ਕਰਨ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰਾਂ ਦੇ ਸਪੁੱਰਦ ਕਰ ਦਿੱਤੀਆਂ ਹਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply