Tuesday, June 23, 2026

ਮੈਨਸਟੂਰਲ ਹਾਈਜ਼ਨ ਡੇਅ `ਤੇ ਕਰਵਾਏ ਮਾਹਵਾਰੀ ਸਫਾਈ ਪ੍ਰਬੰਧਨ ਅਤੇ ਜਾਗਰੂਕਤਾ ਪ੍ਰੋਗਰਾਮ

PPN0206201812ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਅੰਮਿ੍ਰਤਸਰ ਨਾਲ ਸੀਨੀਅਰ ਸੈਕੰਡਰੀ ਸਕੂਲ ਗਰਲਜ ਮਹਾਂ ਸਿੰਘ ਗੇਟ ਵਿਖੇ  ਸਮੈਨਸਟੂਰਲ ਹਾਈਜਨ ਡੇ ਜਾਗਰੂਕਤਾ  ਸਮਾਰੋਹ ਮਨਾਇਆ ਗਿਆ ਜਿਸ ਵਿੱਚ ਕਿਸ਼ੋਰ ਲੜਕੀਆਂ ਨੂੰ ਮਾਹਵਾਰੀ ਸਫਾਈ ਪ੍ਰਬੰਧਨ ਸਿਹਤ ਸਿਖਿਆ ਬਾਰੇ ਜਾਣਕਾਰੀ ਦਿੱਤੀ ਗਈ।  
     ਇਸ ਵਿਸ਼ੇ ਦੇ ਬੋਲਦਿਆਂ ਸੀ.ਡੀ.ਪੀ.ਓ ਅੰਮਿ੍ਰਤਸਰ-1 ਸ੍ਰੀਮਤੀ ਕੰਵਲਜੀਤ ਕੌਰ ਵੱਲੋਂ ਦੱਸਿਆ ਗਿਆ ਕਿ ਮਾਹਵਾਰੀ ਇਕ ਸੰਭਾਵਿਕ ਪ੍ਰਕਿਰਿਆ ਹੈ, ਜੋ ਕਿ ਕਿਸ਼ੋਰ ਅਵਸਥਾ ਵਿੱਚ ਸ਼ੁਰੂ ਹੰੁਦੀ ਹੈ ਅਤੇ ਕਿਸ਼ੋਰੀ ਦੇ ਪ੍ਰਜਣਨ ਤੰਤਰ ਦੇ ਸਹੀ ਵਿਕਾਸ ਦਾ ਸੰਕੇਤ ਹੈ।
     ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਨੇ ਦੱਸਿਆ ਕਿ ਵਿਸ਼ਵ ਦੀ ਅੱਧੀ ਆਬਾਦੀ ਨੂੰ ਮਾਹਵਾਰੀ ਆਉਂਦੀ  ਹੈ ਤਾਂ ਇਸ ਵਿਸ਼ੇ ਤੇ ਗੱਲ ਕਿਉਂ ਨਹੀਂ ਕੀਤੀ ਜਾਂਦੀ।ਉਨ੍ਹਾਂ ਕਿਹਾ ਕਿ ਲੜਕੀਆਂ ਦੀ ਅਵਾਜ, ਚੁੱਪੀ ਤੋੜਣੀ ਯਕੀਨੀ ਬਣਾਓ ਅਤੇ ਇਸ ਨਾਲ ਜੁੜੇ ਮਹਿਮਾ ਭਰਮਾਂ ਨੂੰ ਦੂਰ ਕਰੋ।ਉਨ੍ਹਾਂ ਦੱਸਿਆ ਕਿ ਹਰ ਕਿਸ਼ੋਰੀ ਦੇ ਮਨ ਵਿੱਚ ਇਸ ਪ੍ਰਕਿਰਿਆ ਬਾਰੇ ਕਈ ਸਵਾਲ ਹੁੰਦੇ ਹਨ।ਇਸਤਰੀ ਪਰਿਵਾਰਕ ਮੈਂਬਰ ਖਾਸਕਰ ਮਾਂ ਅਤੇ ਇਸਤਰੀ ਅਧਿਆਪਕ ਦੀ ਜਿੰਮੇਵਾਰੀ ਹੁੰਦੀ ਹੈ ਕਿ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਦਿੱਤੇ ਜਾਣ ਤਾਂ ਜੋ ਕਿਸ਼ੋਰੀਆਂ ਤੰਦਰੁਸਤ ਜੀਵਨ ਬਤੀਤ ਕਰ ਸਕਣ।
     ਇਸ ਮੌਕੇ ਡਾ. ਜੈਸਮੀਨ ਸਿਹਤ ਵਿਭਾਗ ਨੇ ਵਿਦਿਆਰਥਣਾਂ ਨੂੰਸੰਬੋਧਨ ਕਰਦਿਆਂ ਕਿਹਾ ਕਿ ਮਾਹਵਾਰੀ ਸਫਾਈ ਪਬ੍ਰੰਧਨ ਮੁੱਖ ਤਰਜੀਹ ਹੈ, ਮਾਹਵਾਰੀ ਸਵਸਥ ਪਰਿਪੱਕ ਸਿਹਤ ਦੀ ਨਿਸ਼ਾਨੀ ਹੈ।ਮਾਸਿਕ ਧਰਮ  ਦੌਰਾਨ ਸਹੀ ਪ੍ਰਬੰਧਨ ਨਾਲ ਹੋਣ ਕਾਰਨ ਪ੍ਰਜਨਨ ਪੱਥ ਦੀ ਇਨਫੈਕਸ਼ਨ ਹੋ ਸਕਦੀ ਹੈ।ਉਨ੍ਹਾਂ ਕਿਹਾ ਿਕ ਸੈਨੇਟਰੀ ਪੇਡ ਦੀ ਵਰਤੋਂ ਅਤੇ ਉਸ ਦਾ ਸਹੀ ਡਿਸਪੋਜਲ ਦੀ ਅਹਿਮੀਅਤ ਨੂੰ ਵੀ ਉਜਾਗਰ ਕੀਤਾ ਗਿਆ।ਵਿਦਿਆਰਥਣਾ ਵੱਲੋਂ ਇਸ ਮੌਕੇ ਪੇਸ਼ ਆਉਂਦੀਆਂ ਮੁਸ਼ਕਲਾਂ ਤੇ ਤਜਰਬੇ ਵੀ ਸਾਂਝੇ ਕੀਤੇ ਗਏ। ਇਸ ਸਮਾਰੋਹ ਵਿੱਚ ਮੈਨਸਟੂਰਲ ਹਾਈਜਨ ਅਤੇ ਇਸ ਸਬੰਧੀ ਜਾਗਰੂਕਤਾ ਲਿਆਉਣ ਦੀ ਵਚਨਬੱਧਤਾ ਬਾਰੇ ਸਹੁੰ ਵੀ ਚੁਕਾਈ ਗਈ।
     ਇਸੇ ਲੜੀ ਤਹਿਤ ਗਰਲਜ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਵੀ ਸੀ.ਡੀ.ਪੀ.ਓ ਦੀ ਅਗਵਾਈ ਵਿੱਚ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਕਿਸ਼ੋਰ ਵਿਦਿਆਰਥਣਾ ਨੂੰ ਡਾ: ਗੁਰਪ੍ਰੀਤ ਕੌਰ ਮਾਨਾਂਵਾਲਾ ਵੱਲੋਂ ਵਿਚਾਰ ਸਾਂਝੇ ਕੀਤੇ ਗਏ।ਉਨ੍ਹਾਂ ਕਿਹਾ ਕਿ ਕਿਸ਼ੋਰੀਆਂ ਨੂੰ ਆਪਣੀ ਖੁਰਾਕ, ਆਇਰਨ ਏਸਿਡ ਗੋਲੀਆਂ ਅਤੇ ਡੀ ਵਾਰਮਿੰਗ ਗੋਲੀਆਂ ਲੈਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਤੰਦਰੁਸਤ ਸਿਹਤਮੰਦ ਮਾਂ ਹੀ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply