ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਪੁਲਿਸ ਕਮ-ਕਾਰਜਕਾਰੀ ਮੈਜਿਸਟਰੇਟ, ਅੰਮ੍ਰਿਤਸਰ ਅਮਰੀਕ ਸਿੰਘ ਪਵਾਰ ਪੀ.ਪੀ.ਐਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਹੋਇਆਂ ਅੰਮਿ੍ਰਤਸਰ ਸ਼ਹਿਰ ਵਿੱਚ ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ ਇਸ ਨੂੰ ਮੱਦੇਨਜ਼ਰ ਰਖਦਿਆਂ ਹੋਇਆ ਸ਼ਹਿਰ ਵਿਚ ਹਰ ਕਿਸਮ ਦੇ ਅਗਨ ਸ਼ਸ਼ਤਰ, ਵਿਸਫੋਟਕ ਪਦਾਰਥ, ਜਵਲਨਸ਼ੀਲ ਚੀਜਾਂ ਅਤੇ ਤੇਜ਼ ਹਥਿਆਰ ਜਿਨ੍ਹਾਂ ਵਿੱਚ ਟਕੂਏ, ਛੁਰੇ, ਬਰਛੇ, ਕਿਰਪਾਨਾਂ ਆਦਿ ਜਾ ਲਾਇਸੰਸੀ ਹਥਿਆਰ ਨੂੰ ਲੈ ਕੇ ਚੱਲਣ ਦੀ ਮੁਕੰਮਲ ਪਾਬੰਦੀ ਲਗਾਉਂਦਾ ਹਾਂ।ਇਹ ਹੁਕਮ 1 ਜੂਨ 2018 ਤੋਂ ਲੈਕੇ ਅੱਗਲੇ ਹੁਕਮਾਂ ਤੱਕ ਜਾਰੀ ਰਹੇਗਾ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media