ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – 1984 ਦੇ ਨੀਲਾ ਤਾਰਾ ਐਕਸ਼ਨ ਦੀ ਯਾਦ ਵਿੱਚ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਸਿੱਖ ਜਥੇਬੰਦੀ
ਦਲ ਖਾਲਸਾ ਵਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਗਏ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ, ਜਦ ਸ਼ਹਿਰ ਦੇ ਪ੍ਰਮੁੱਖ ਅਤੇ ਮਾਰਕੀਟਾਂ ਬਮਦ ਰਹੀਆਂ ਅਤੇ ਸ਼ਹਿਰੀਆਂ ਨੇ ਆਪਣੀਆਂ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਰੱਖੇ। ਸਥਾਨਕ ਬਜਾਰ ਹਾਲ ਬਜਾਰ, ਰਾਮ ਬਾਗ, ਕਟੜਾ ਜੈਮਲ ਸਿੰਘ, ਕਰਮੋ ਡਿਓੜੀ, ਬਜਾਰ ਟਾਹਲੀ ਸਹਿਬ, ਕਟੜਾ ਸ਼ੇਰ ਸਿੰਘ, ਚੌਕ ਫਰੀਦ, ਸੁਲਤਾਨਵਿੰਡ ਰੋਡ, ਤਰਨਤਾਰਨ ਰੋਡ ਆਦਿ ਇਲਾਕਿਆਂ ਵਿੱਚ ਸਾਰਾ ਦਿਨ ਸੁੰਨਸਾਨ ਰਹੀ।
ਸ਼ਹਿਰ ਵਿੱਚ ਜਿਆਦਾਤਰ ਬੈਂਕਾਂ ਤੇ ਹੋਰ ਅਦਾਰਿਆਂ ਵਿੱਚ ਅੱਧੇ ਸ਼ਟਰ ਸੁੱਟ ਕੇ ਕੰਮ ਕੀਤਾ ਗਿਆ ਤੇ ਕਈ ਪੈਟਰੋਲ ਪੰਪ ਬੰਦ ਤੇ ਕਈ ਖੁੱਲੇ ਰਹੇ।ਸਿਟੀ ਪੁਲਿਸ ਵਲੋਂ ਅੰਨ ਸ਼ਾਂਤੀ ਕਾਇਮ ਰੱਖਣ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ ਅਤੇ ਥਾਂ-ਥਾਂ `ਤੇ ਪੁਲਿਸ ਤੇ ਅਰਧ ਸੈਨਿਕ ਤਾਇਨਾਤ ਰਹੇ।ਸ਼ਹਿਰ ਦੇ ਕਿਸੇ ਵੀ ਹਿੱਸੇ `ਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋਣ `ਤੇ ਜਿਲਾ ਤੇ ਪੁਲਿਸ ਪ੍ਰਸਾਸ਼ਂ ਨੇ ਸੁਖ ਦਾ ਸਾਹ ਲਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media