Monday, March 9, 2026

ਘੱਲੂਘਾਰਾ ਦਿਵਸ `ਤੇ ਮੁਕੰਮਲ ਬੰਦ ਰਿਹਾ ਅੰਮ੍ਰਿਤਸਰ ਸ਼ਹਿਰ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – 1984 ਦੇ ਨੀਲਾ ਤਾਰਾ ਐਕਸ਼ਨ ਦੀ ਯਾਦ ਵਿੱਚ ਮਨਾਏ ਗਏ ਘੱਲੂਘਾਰਾ ਦਿਵਸ ਮੌਕੇ ਸਿੱਖ ਜਥੇਬੰਦੀ PPN0606201809ਦਲ ਖਾਲਸਾ ਵਲੋਂ ਅੰਮ੍ਰਿਤਸਰ ਬੰਦ ਦੇ ਦਿੱਤੇ ਗਏ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ, ਜਦ ਸ਼ਹਿਰ ਦੇ ਪ੍ਰਮੁੱਖ ਅਤੇ ਮਾਰਕੀਟਾਂ ਬਮਦ ਰਹੀਆਂ ਅਤੇ ਸ਼ਹਿਰੀਆਂ ਨੇ ਆਪਣੀਆਂ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਬੰਦ ਰੱਖੇ। ਸਥਾਨਕ ਬਜਾਰ ਹਾਲ ਬਜਾਰ, ਰਾਮ ਬਾਗ, ਕਟੜਾ ਜੈਮਲ ਸਿੰਘ, ਕਰਮੋ ਡਿਓੜੀ, ਬਜਾਰ ਟਾਹਲੀ ਸਹਿਬ, ਕਟੜਾ ਸ਼ੇਰ ਸਿੰਘ, ਚੌਕ ਫਰੀਦ, ਸੁਲਤਾਨਵਿੰਡ ਰੋਡ, ਤਰਨਤਾਰਨ ਰੋਡ ਆਦਿ ਇਲਾਕਿਆਂ ਵਿੱਚ ਸਾਰਾ ਦਿਨ ਸੁੰਨਸਾਨ ਰਹੀ।PPN0606201810ਸ਼ਹਿਰ ਵਿੱਚ ਜਿਆਦਾਤਰ ਬੈਂਕਾਂ ਤੇ ਹੋਰ ਅਦਾਰਿਆਂ ਵਿੱਚ ਅੱਧੇ ਸ਼ਟਰ ਸੁੱਟ ਕੇ ਕੰਮ ਕੀਤਾ ਗਿਆ ਤੇ ਕਈ ਪੈਟਰੋਲ ਪੰਪ ਬੰਦ ਤੇ ਕਈ ਖੁੱਲੇ ਰਹੇ।ਸਿਟੀ ਪੁਲਿਸ ਵਲੋਂ ਅੰਨ ਸ਼ਾਂਤੀ ਕਾਇਮ ਰੱਖਣ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ ਅਤੇ ਥਾਂ-ਥਾਂ `ਤੇ ਪੁਲਿਸ ਤੇ ਅਰਧ ਸੈਨਿਕ ਤਾਇਨਾਤ ਰਹੇ।ਸ਼ਹਿਰ ਦੇ ਕਿਸੇ ਵੀ ਹਿੱਸੇ `ਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਹੋਣ `ਤੇ ਜਿਲਾ ਤੇ ਪੁਲਿਸ ਪ੍ਰਸਾਸ਼ਂ ਨੇ ਸੁਖ ਦਾ ਸਾਹ ਲਿਆ। 

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply