ਲੱਗੇ ਖਾਲਿਸਤਾਨੀ ਨਾਅਰੇ – ਸ਼੍ਰੋਮਣੀ ਕਮੇਟੀ ਨੇ ਦੋ ਨੌਜਵਾਨ ਕਾਬੂ ਕਰ ਕੇ ਪੁਲਿਸ ਨੂੰ ਸੌਂਪੇ
ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਨਾਏ ਗਏ ਸ਼ਹੀਦੀ ਸਮਾਗਮ ਦੌਰਾਨ ਸ੍ਰੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੰਦੇਸ਼ ਪੜਨ ਦਾ ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ, ਭਾਈ ਕੰਵਰਪਾਲ ਸਿੰਘ ਤੇ ਹੋਰ ਆਗੂਆਂ ਨੇ ਇਹ ਕਹਿੰਦਿਆਂ ਰੋਹ ਜਤਾਇਆ ਕਿ ਕੌਮ ਵਲੋਂ ਰੱਦ ਕੋਈ ਵੀ ਸ਼ਖਸ਼ ਇਹ ਸੰਦੇਸ਼ ਦੇਣ ਦਾ ਕੋਈ ਹੱਕ ਨਹੀ ਰੱਖਦਾ।ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠੇ ਕੁੱਝ ਨੌਜੁਆਨਾਂ ਨੇ ਸਰਬੱਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਤਸਵੀਰ ਲਹਿਰਉਣ `ਤੇ ਜਥੇਦਾਰ ਹਵਾਰਾ ਜਿੰਦਾਬਾਦ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲੱਗਣ ਲੱਗੇ।ਜਿਸ ਦੌਰਾਨ ਟਾਸਕ ਫੋਰਸ ਤੇ ਸਿੱਖ ਨੌਜਵਾਨਾਂ ਦਰਮਿਆਨ ਧੱਕਾਮੁੱਕੀ ਵੀ ਹੋਈ।ਸਮਾਗਮ ਦੇ ਦੌਰਾਨ ਹੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਦੋ ਨੌਜੁਆਨਾਂ ਨੂੰ ਘੇਰ ਲ਼ਿਆ ਅਤੇ ਉਨਾਂ ਦੀ ਮਾਰਕੁਟਾਈ ਕਰਨ ਉਪਰੰਤ ਪੁਲਿਸ ਦੇ ਹਵਾਲੇ ਕਰ ਦਿੱਤਾ, ਇਹ ਦੋਨੋ ਨੌਜਵਾਨ ਮੋਨੇ ਦੱਸੇ ਜਾਂਦੇ ਹਨ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਮੁੱਚੀ ਕੌਮ ਤਾਂ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਜਾਨਣ ਆਉਂਦੀ ਹੈ ਸੰਤਾਂ ਦੁਆਰਾ ਐਲਾਨੇ ਸੰਘਰਸ਼ ਦੀ ਅਗਲੇਰੀ ਰੂਪ ਰੇਖਾ ਦਾ ਚਿਤਰਨ ਕਿਸ ਤਰਾਂ ਕੀਤਾ ਜਾਣਾ ਹੈ, ਪ੍ਰੰਤੂ ਇਥੇ ਆ ਕੇ ਤਾਂ ਉਹੀ ਸੁਨਣ ਨੂੰ ਮਿਲਦਾ ਹੈ ਜੋ ਬਾਦਲਕਿਆਂ ਨੂੰ ਦਿੱਲੀ ਤੇ ਨਾਗਪੁਰ ਤੋਂ ਹੁਕਮ ਮਿਲਦੇ ਹਨ।ਮਾਨ ਨੇ ਕਿਹਾ ਕਿ ਕੌਮ ਲਈ ਕੋਈ ਨਿਸ਼ਾਨਾ ਨਹੀ ਮਿਥਿਆ ਜਾ ਰਿਹਾ ਘਲੂਘਾਰੇ ਦੇ ਯਾਦਗਾਰੀ ਦਿਨ ਨੂੰ ਇੱਕ ਸੰਕੇਤਕ ਦਿਨ ਬਣਾ ਦਿੱਤਾ ਗਿਆ ਹੈ।
ਮਾਨ ਨੇ ਕਿਹਾ ਕਿ ਗੁਰੂ ਸਿਧਾਂਤ ਗੁਰੂ ਕੇ ਲੰਗਰਾਂ ਉਪਰ ਥੋਪੀ ਗਈ ਜੀ.ਐਸ.ਟੀ ਮੁਗਲ ਰਾਜ ਦਾ ਜ਼ਜੀਆ ਹੈ ਜੋ ਹਿੰਦੂਤਵੀ ਹਾਕਮਾਂ ਨੇ ਬਾਦਲਾਂ ਦੇ ਕਹਿਣ `ਤੇ ਲਗਾਇਆ ਤੇ ਹੁਣ ਮੁਆਫੀ ਦਾ ਨਾਟਕ ਰਚਿਆ ਹੈ।ਮਾਨ ਨੇ ਦੁਹਰਾਇਆ ਕਿ ਸਿੱਖ ਕੌਮ ਅੱਜ ਵੀ ਦੱਖਣੀ ਪੂਰਬੀ ਏਸ਼ਿਆਈ ਖਿੱਤੇ ਵਿੱਚ ਸ਼ਾਂਤੀ ਲਈ ਹਿੰਦ-ਪਾਕਿ ਦਰਮਿਆਨ ਬੱਫਰ ਸਟੇਟ ਖਾਲਿਸਤਾਨ ਕਾਇਮ ਕਰਨ ਦੇ ਹੱਕ `ਚ ਹੈ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media