Saturday, October 24, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਸੰਬੰਧੀ ਜਾਣਕਾਰੀ ਲਈ ਸਿਰਫ ਯੂਨੀਵਰਸਿਟੀ ਦੀ ਵੈਬਸਾਈਟ `ਤੇ ਕੀਤਾ ਜਾਵੇ ਭਰੋਸਾ

ਅੰਮ੍ਰਿਤਸਰ ,  8 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੋਸ਼ਲ ਮੀਡਿਆ ਤੇ ਸੈਸ਼ਨ ਮਈ-ਜੂਨ ਦੌਰਾਨ ਲਈਆਂ ਜਾ ਰਹੀਆਂ ਪ੍ਰੀਖਿਅਵਾਂ ਦੀਆਂ ਡੇਟ-ਸ਼ੀਟਾਂ ਵਿਚ ਆਪਣੇ ਪੱਧਰ ਤੇ ਤਬਦੀਲੀ ਕਰਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।ਇਸ ਸਬੰਧ ਯੂਨੀਵਰਸਿਟੀ ਵਲੋਂ ਗੰਭੀਰ ਨੋਟਿਸ ਲੈਂਦੇ ਹੋੲ ਸਮੂੰਹ ਪੀ੍ਖਿਆਵਾਂ ਦੀ ਜਾਣਕਾਰੀ ਹਿਤ ਦਸਿਆ ਜਾਂਦਾ ਹੈ ਕਿ ਯੂਨੀਵਰਸਿਟੀ ਵਲੋਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਸੂਚਨਾ ਵਾਟਸਅਪ ਤੇ ਨਹੀਂ ਦਿੱਤੀ ਜਾਂਦੀ। ਯੂਨੀਵਰਸਿਟੀ ਵਲੋਂ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਸੰਬੰਧੀ ਸੂਚਨਾ ਕੇਵਲ ਯੂਨੀਵਰਸਿਟੀ ਦੀ ਅਧਿਕਾਰਿਤ ਵੈਬਸਾਈਟ ਤੇ ਜਾਂ ਕੰਡਕਟ ਸ਼ਾਖਾ ਦੀ ਈ-ਮੇਲ ਆਈ.ਡੀ ਤੋਂ ਈ-ਮੇਲ ਕੀਤੀ ਜਾਂਦੀ ਹੈ ਅਤੇ ਇਸ ਨੂੰ ਹੀ ਭਰੋਸੇ ਯੋਗ ਮਨਿਆ ਜਾਵੇ।ਇਸ ਲਈ ਡੇਟ ਸ਼ੀਟਾਂ ਸ਼ੰਬੰਧੀ ਕਿਸੇ ਵੀ ਤਰਾਂ੍ਹ ਦੀ ਸ਼ੰਕਾ ਉਤਪੰਨ ਹੋਣ `ਤੇ ਯੂਨੀਵਰਸਿਟੀ ਦੀ ਵੈਬਸਾਈਟ  www.gndu.ac.in-Examination-datesheet-Semester UG /Semester PG / Semester (UG) Diploma / Semester (PG) Diploma ਤੋਂ ਜਾਂ ਯੂਨੀਵਰਸਿਟੀ ਦੀ ਕੰਡਕਟ ਬਰਾਂਚ ਦੀ ਈ-ਮੇਲ ਚੈਕ ਕੀਤੀ ਜਾਵੇ।  

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …

Leave a Reply