ਬਠਿੰਡਾ, 11 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਆਯੌਜਿਤ 8 ਰੋਜ਼ਾ ਧਾਰਮਿਕ ਸਮਾਗਮਾਂ ਦੀ ਸੰਪੂਰਨਤਾ ਮੌਕੇ ਗਿਆਨੀ ਸਾਹਿਬ ਸਿੰਘ ਸਾਹਬਾਦ ਮਾਰਕੰਡੇ ਵਾਲਿਆਂ ਵਲੋਂ ਹਾਜ਼ਰੀ ਲਵਾ ਕੇ ਗੁਰਬਾਣੀ ਵਿਚਾਰ ਦੀ ਸੇਵਾ ਕੀਤੀ ਗਈ। ਹਰ ਇਕ ਸਮਾਗਮ ਦੀ ਅਰੰਭਤਾ ਸੋਦਰ ਰਹਿਰਾਸ ਸਾਹਿਬ ਦੇ ਪਾਠ ਭਾਈ ਰਾਵਿੰਦਰ ਸਿੰਘ ਅਤੇ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲਿਆਂ ਵਲੋਂ ਸਬਦ ਕੀਰਤਨ ਗਾਇਣ ਕਰਕੇ ਕੀਤੀ ਜਾਂਦੀ ਸੀ।ਸ੍ਰੀ ਸੁਖਮਨੀ ਸੇਵਾ ਸੁਸਾਇਟੀ ਇਸਤਰੀ ਸੰਤਸੰਗ ਸਭਾ ਭਾਰਤ ਨਗਰ ਅਤੇ ਪਟੇਲ ਨਗਰ ਵਲੋਂ ਤਨ, ਮਨ, ਧਨ ਨਾਲ ਸੇਵਾ ਕੀਤੀ ਗਈ।ਸੁਸਾਇਟੀ ਮੈਂਬਰਾਂ ਵਲੋ ਇਸਤਰੀ ਸੰਤਸੰਗ ਸਭਾ ਦੀਆਂ ਆਗੂ ਬੀਬੀਆਂ ਨੂੰ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਆ ਗਿਆ।ਸਵੇਰ ਸ਼ਾਮ ਲੰਗਰ ਬਣਾਉਣ ਦੀ ਸੇਵਾ ਭਾਈ ਪ੍ਰੀਤਮ ਸਿੰਘ, ਚਰਨਜੀਤ ਸਿੰਘ, ਸ਼ਰਨਜੀਤ ਸਿੰਘ, ਚਰਨਜੀਤ ਸਿੰਘ ਐਨ.ਐਫ.ਐਲ, ਜੋਗਿੰਦਰ ਸਿੰਘ, ਡਿੰਪੀ, ਇੰਦਰਜੀਤ ਸਿੰਘ ਆਦਿ ਵਲੋਂ ਕੀਤੀ ਗਈ। ਸਮਾਗਮਾਂ ਦੀ ਸਫ਼ਲਤਾਂ ਵਿੱਚ ਤਨ,ਮਨ,ਧਨ ਨਾਲ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਦਾ ਅਵਤਾਰ ਸਿੰਘ ਕੈਂਥ, ਗੁਰਦਰਸ਼ਨ ਸਿੰਘ ਅਮਰਜੀਤ ਸਿੰਘ ਵਲੋਂ ਧੰਨਵਾਦ ਕੀਤਾ ਗਿਆ।ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media