ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਵਿਖੇ ਬੱਚਿਆਂ ਦੇ ਮਨੋਰੰਜਨ ਲਈ `ਸਨ ਸ਼ਾਈਨ` ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਬੱਚਿਆਂ ਨੇ ਡਾਂਸ, ਸਟੋਰੀ ਟੈਲਿੰਗ, ਰੋਲ ਪਲੇ, ਕੁਕਿੰਗ, ਕਰਾਫਟ ਮੇਕਿੰਗ ਤੇ ਹੋਰਨਾਂ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਤੇ ਮਨੋਰੰਜਕ ਖੇਡਾਂ ਰਾਹੀਂ ਖੂਬ ਮੌਜ ਮਸਤੀ ਕੀਤੀ ਤੇ ਅਨੰਦ ਮਾਣਿਆ। ਤਪਦੇ ਸੂਰਜ ਦੀ ਗਰਮੀ ਤੋਂ ਰਾਹਤ ਲਈ ਸਕੂਲ ਮੈਨੇਜਮੈਂਟ ਵਲੋਂ ਪੂਲ ਬੈਸ਼ ਦਾ ਖਾਸ ਪ੍ਰਬੰਧ ਕੀਤਾ ਗਿਆ।ਸਕੂਲ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਅਤੇ ਇਜੀ: ਸੰਤੋਖ ਸਿੰਘ ਸਚਦੇਵਾ ਨੇ ਕਿਹਾ ਕਿ ਸਮਰ ਕੈਂਪਾਂ ਰਾਹੀਂ ਬੱਚਿਆਂ ਵਿਚ ਆਤਮ ਵਿਸ਼ਵਾਸ ਤੇ ਆਤਮ ਨਿਰਭਰਤਾ ਵੱਧਦੀ ਹੈ। ਜਦੋਂ ਬੱਚੇ ਸਮਰ ਕੈਂਪ ਵਿਚ ਬਿਨਾਂ ਕਿਸੇ ਝਿਜਕ ਦੇ ਸੁਰਖਿਅਤ ਤੇ ਅਰਾਮਦਾਇਕ ਮਾਹੌਲ ਵਿਚ ਮਨੋਰੰਜਕ ਤੇ ਰਚਨਾਤਮਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ ਤਾਂ ਉਹਨਾਂ ਵਿੱਚ ਸੋਸ਼ਲ ਸਕਿਲ ਜਿਵੇਂ ਬੋਲਚਾਲ ਦਾ ਢੰਗ, ਦੂਜੇ ਬੱਚਿਆਂ ਨਾਲ ਘੁਲਣ ਮਿਲਣ, ਛੋਟੀਆਂ-ਛੋਟੀਆਂ ਸਮਸਿਆਵਾਂ ਸੁਲਝਾਉਣ ਦੀ ਸਮਰੱਥਾ `ਚ ਵਾਧਾ ਹੁੰਦਾ ਹੈ।ਇਕ ਹੱਫਤੇ ਤੱ ਚੱਲਣ ਵਾਲਾ `ਸਨ ਸ਼ਾਈਨ` ਮਨੋਰੰਜਕ ਕੈਂਪ ਬੱਚਿਆਂ ਲਈ ਯਾਦਗਾਰੀ ਹੋ ਨਿਬੜਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media