Tuesday, August 25, 2026

ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਵਿਖੇ `ਸਨ ਸ਼ਾਈਨ` ਸਮਰ ਕੈਂਪ ਦਾ ਆਯੋਜਨ

PPN1106201808 PPN1106201809ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਸੀ.ਕੇ.ਡੀ ਸਕੂਲ ਆਫ ਐਕਸੀਲੈਂਸ ਵਿਖੇ ਬੱਚਿਆਂ ਦੇ ਮਨੋਰੰਜਨ ਲਈ `ਸਨ ਸ਼ਾਈਨ` ਸਮਰ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਬੱਚਿਆਂ ਨੇ ਡਾਂਸ, ਸਟੋਰੀ ਟੈਲਿੰਗ, ਰੋਲ ਪਲੇ, ਕੁਕਿੰਗ, ਕਰਾਫਟ ਮੇਕਿੰਗ ਤੇ ਹੋਰਨਾਂ ਅਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਤੇ ਮਨੋਰੰਜਕ ਖੇਡਾਂ ਰਾਹੀਂ ਖੂਬ ਮੌਜ ਮਸਤੀ ਕੀਤੀ ਤੇ ਅਨੰਦ ਮਾਣਿਆ। ਤਪਦੇ ਸੂਰਜ ਦੀ ਗਰਮੀ ਤੋਂ ਰਾਹਤ ਲਈ ਸਕੂਲ ਮੈਨੇਜਮੈਂਟ ਵਲੋਂ ਪੂਲ ਬੈਸ਼ ਦਾ ਖਾਸ ਪ੍ਰਬੰਧ ਕੀਤਾ ਗਿਆ।ਸਕੂਲ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਅਤੇ ਇਜੀ: ਸੰਤੋਖ ਸਿੰਘ ਸਚਦੇਵਾ ਨੇ ਕਿਹਾ ਕਿ ਸਮਰ ਕੈਂਪਾਂ ਰਾਹੀਂ ਬੱਚਿਆਂ ਵਿਚ ਆਤਮ ਵਿਸ਼ਵਾਸ ਤੇ ਆਤਮ ਨਿਰਭਰਤਾ ਵੱਧਦੀ ਹੈ। ਜਦੋਂ ਬੱਚੇ ਸਮਰ ਕੈਂਪ ਵਿਚ ਬਿਨਾਂ ਕਿਸੇ ਝਿਜਕ ਦੇ ਸੁਰਖਿਅਤ ਤੇ ਅਰਾਮਦਾਇਕ ਮਾਹੌਲ ਵਿਚ ਮਨੋਰੰਜਕ ਤੇ ਰਚਨਾਤਮਕ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਹਨ ਤਾਂ ਉਹਨਾਂ ਵਿੱਚ ਸੋਸ਼ਲ ਸਕਿਲ ਜਿਵੇਂ ਬੋਲਚਾਲ ਦਾ ਢੰਗ, ਦੂਜੇ ਬੱਚਿਆਂ ਨਾਲ ਘੁਲਣ ਮਿਲਣ, ਛੋਟੀਆਂ-ਛੋਟੀਆਂ ਸਮਸਿਆਵਾਂ ਸੁਲਝਾਉਣ ਦੀ ਸਮਰੱਥਾ `ਚ ਵਾਧਾ ਹੁੰਦਾ ਹੈ।ਇਕ ਹੱਫਤੇ ਤੱ ਚੱਲਣ ਵਾਲਾ `ਸਨ ਸ਼ਾਈਨ` ਮਨੋਰੰਜਕ ਕੈਂਪ ਬੱਚਿਆਂ ਲਈ ਯਾਦਗਾਰੀ ਹੋ ਨਿਬੜਿਆ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply