ਜੰਡਵਾਲ ਸਕੂਲ ਵਿਚ ਬਣਾਇਆ ਮੈਥ ਪਾਰਕ ਬਣਿਆ ਬੱਚਿਆਂ ਦੇ ਵਿਕਾਸ ਦਾ ਗਵਾਹ
ਪਠਾਨਕੋਟ, 10 ਜੂਨ (ਪੰਜਾਬ ਪੋਸਟ ਬਿਊਰੋ) – ਮੁਕਾਬਲੇ ਦੇ ਇਸ ਯੁੱਗ ਵਿੱਚ ਜਿੱਥੇ ਨਿੱਜੀ ਸਕੂਲ ਦੇ ਵਿਦਿਆਰਥੀਆਂ ਨੂੰ ਤਰਾਂ੍ਹ-ਤਰਾਂ੍ਹ ਦੀ ਤਕਨੀਕ ਨਾਲ ਸਿੱਖਿਆ ਮੁਹੱਇਆ ਕਰਵਾਈ ਜਾ ਰਹੀ ਹੈ, ਓੁੱਥੇ ਹੀ ਪਿੰਡਾਂ ਅਤੇ ਸ਼ਹਿਰਾਂ ਦੇ ਸਰਕਾਰੀ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਸਿੱਖਿਆ ਨੂੰ ਦਿਲਚਸਪ ਬਨਾਓੁਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ਇਹ ਜਾਣਕਾਰੀ ਰਵਿੰਦਰ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਨੇ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਉਪਰਾਲਿਆਂ ਸਦਕਾ ਬੱਚਿਆਂ ਨੂੰ ਪੜਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ।ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦਾ ਉਪਰਾਲਾ ਸ੍ਰੀ ਗੁਰੂ ਤੇਗ ਬਹਾਦਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜੰਡਵਾਲ ਪਠਾਨਕੋਟ ਵਿਖੇ ਵੇਖਣ ਨੂੰ ਮਿਲਿਆ।ਜਿਥੇ ਬਣਾਈ ਗਈ ਮੈਥਿਮੈਟਿਕਲ ਪਾਰਕ ਸਕੂਲ ਵਿੱਚ ਪੜ ਰਹੇ ਕਰੀਬ 400 ਵਿਦਿਆਰਥੀਆਂ ਨੂੰ ਆਸਾਨ ਵਿਧੀ ਨਾਲ ਗਣਿਤ ਸਿਖਾਉਂਣ ਵਿੱਚ ਸਹਾਈ ਸਿੱਧ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਅਜਿਹੇ ਪ੍ਰੋਜੈਕਟ ਜਿਲ੍ਹੇ ਦੇ ਕੂਝ ਹੋਰ ਸਕੂਲਾਂ ਵਿੱਚ ਵੀ ਚਲਾਏ ਜਾ ਰਹੇ ਹਨ ਉਨ੍ਹਾਂ ਵੱਲੋਂ ਅਜਿਹੇ ਪਾਰਕ ਜਿਲ੍ਹੇ ਦੇ ਹੋਰ ਸਕੂਲਾਂ ਵਿੱਚ ਜਿੱਥੇ ਅਜਿਹੇ ਮੈਥਿਮੈਟਿਕਲ ਪਾਰਕ ਨਹੀਂ ਹਨ ਉੱਥੇ ਮੈਥਿਮੈਟਿਕਲ ਪਾਰਕ ਬਣਾਉਂਣ ਲਈ ਵੀ ਸਿਫਾਰਸ ਕੀਤੀ ਜਾਵੇਗੀ।
ਸ੍ਰੀ ਗੁਰੂ ਤੇਗ ਬਹਾਦਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜੰਡਵਾਲ ਦੇ ਪ੍ਰਿਸੀਪਲ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਆਪਕਾਂ ਨੇ ਮਹਿਸੂਸ ਕੀਤਾ ਸੀ ਕਿ ਵਿਦਿਆਰਥੀਆਂ ਨੂੰ ਪੜਾਈ ਵਿਚ ਸਭ ਤੋਂ ਔਖਾ ਵਿਸ਼ਾ ਮੈਥ (ਹਿਸਾਬ) ਦਾ ਹੀ ਲੱਗਦਾ ਹੈ।ਇਸ ਦੇ ਹੱਲ ਲਈ ਹੀ ਮੈਥ ਪਾਰਕ ਦੀ ਉਸਾਰੀ ਦਾ ਸੋਚਿਆ ਗਿਆ ਸੀ।ਉਨ੍ਹਾਂ ਦੱਸਿਆ ਕਿ ਮੈਥਿਮੈਟਿਕਲ ਪਾਰਕ ਵਿੱਚ ਵਿਦਿਆਰਥੀ ਆ ਕੇ ਗਣਿਤ ਦੇ ਬਾਰੇ ਜੋ ਜਾਣਕਾਰੀ ਹਾਸਲ ਕਰਦਾ ਹੈ ਉਹ ਬਹੁਤ ਹੀ ਆਸਾਨ ਵਿਧੀ ਹੈ।ਉਨ੍ਹਾਂ ਦੱਸਿਆ ਕਿ ਮੈਥਿਮੈਟਿਕਲ ਪਾਰਕ ਵਿੱਚ ਵਿਦਿਆਰਥੀਆ ਨੂੰ ਉਨਾਂ ਦੇ ਪਾਠਕ੍ਰਮ ਅਨੁਸਾਰ ਹਿਸਾਬ ਦੇ ਵਿਸ਼ੇ ਵਿੱਚ ਵਰਤੀ ਜਾਂਦੀ ਹਰ ਡਾਈਗ੍ਰਾਮ (ਚਿੱਤਰ) ਜਿਵੇਂ ਤਿ੍ਰਭੁਜ , ਘਣ , ਘਣਾਵ, ਸਿਲੰਡਰ, ਸ਼ੰਕੂ, ਅਰਧ ਵਿਆਸੀ ਖੰਡ, ਚੱਕਰ ਖੰਡ, ਕੌਣ ਆਦਿ ਨੂੰ ਡਬਲ ਅਕਾਰ (ਟੂ ਡਾਈਮੈਨਸ਼ਨ) ਵਿਚ ਓੁਨਾ੍ਹ ਦੇ ਫਾਰਮੂਲਿਆ ਸਮੇਤ ਬਣਾਇਆ ਗਿਆ ਹੈ।ਇਸ ਪਾਰਕ ਦੇ ਆਲੇ ਦੁਆਲੇ ਦੀਵਾਰਾਂ ਅਤੇ ਪਿੱਲਰਾਂ ਤੇ ਵੀ ਗਣਿਤ ਦੇ ਫਾਰਮੂਲੇ ਲਿਖੇ ਹੋਏ ਹਨ।ਉਨ੍ਹਾਂ ਦੱਸਿਆ ਕਿ ਹਰ ਕਲਾਸ ਦਾ ਇਕ ਪੀਰਿਅਡ ਮੈਥ ਟੀਚਰ ਵੱਲੋ ਮੈਥ ਪਾਰਕ ਵਿੱਚ ਲਗਾਇਆ ਜਾਂਦਾ ਹੈ ਅਤੇ ਜਿਹੜੀਆਂ ਡਾਈਗ੍ਰਾਮ ਵਿਦਿਆਰਥੀਆ ਨੁੂੰ ਪਹਿਲਾਂ ਕਿਤਾਬ ਤੋਂ ਸਮਝਣੀਆ ਮੁਸ਼ਕਿਲ ਸੀ ਉਹ ਹੁਣ ਉਨਾਂ ਨੂੰ ਵਧੇਰੇ ਸਮਝ ਆ ਰਹੀਆਂ ਹਨ ਅਤੇ ਬੱਚਿਆਂ ਦੀ ਹਿਸਾਬ ਪੜਣ ਦੀ ਰੁਚੀ ਵੀ ਵਧਾ ਰਹੀਆਂ ਹਨ।
Punjab Post Daily Online Newspaper & Print Media