Sunday, March 15, 2026

ਜਿਲਾ ਪੱਧਰੀ ਡੈਲੀਗੇਟ ਕਾਨਫਰੰਸ ਅੱਜ

ਧੂਰੀ, 12 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਰਣਜੀਤ ਸਿੰਘ ਰਾਣਵਾਂ ਅਤੇ ਤਹਿਸੀਲ ਸੱਕਤਰ ਹੰਸ ਰਾਜ ਦੀਦਾਰਗੜ੍ਹ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਦੀ ਕਲਾਸ ਫੌਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਜ਼ਿਲਾ੍ਹ ਪੱਧਰੀ ਡੇਲੀਗੇਟ ਕਾਨਫਰੰਸ ਸ਼ਹੀਦ ਯਾਦਗਾਰ ਹਾਲ ਧੂਰੀ ਵਿਖੇ 13 ਜੂਨ ਨੂੰ ਰੱਖੀ ਗਈ ਹੈ।ਜਿਸ ਨੂੰ ਜੱਥੇਬੰਦੀ ਦੇ ਸੂਬਾ ਪ੍ਰਧਾਨ ਸ਼੍ਰੀ ਸੱਜਨ ਸਿੰਘ, ਦਰਸ਼ਨ ਸਿੰਘ ਲੁਬਾਨਾ ਤੋਂ ਇਲਾਵਾ ਹੋਰ ਅਨੇਕਾਂ ਸੂਬਾ ਪੱਧਰੀ ਬੁਲਾਰੇ ਸੰਬੋਧਨ ਕਰਨਗੇ।ਇਸ ਮੌਕੇ ਤਰਸੇਮ ਲਾਲ, ਜਗਰੂਪ ਸਿੰਘ, ਗੁਰਜੀਤ ਸਿੰਘ, ਕੇਸਰ ਸਿੰਘ, ਇੰਦਰ ਸਿੰਘ ਅਤੇ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply