ਧੂਰੀ, 12 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਟਰੈਫ਼ਿਕ ਇੰਚਾਰਜ ਧੂਰੀ ਵਜੋਂ ਸੇਵਾਵਾਂ ਨਿਭਾਅ ਰਹੇ ਸਹਾਇਕ ਥਾਣੇਦਾਰ ਪਵਨ ਕੁਮਾਰ ਸ਼ਰਮਾ ਨੂੰ ਪੁਲਿਸ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਬਦਲੇ ਡੀ.ਜੀ.ਪੀ ਕਮਾਂਡੈਸਨ ਡਿਸਕ ਨਾਲ ਸਨਮਾਨਿਤ ਕੀਤਾ ਗਿਆ।ਪਵਨ ਕੁਮਾਰ ਸ਼ਰਮਾ ਨੂੰ ਡਿਸਕ ਲਗਾਉਣ ਦੀ ਰਸਮ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਮਨਦੀਪ ਸਿੰਘ ਸਿੱਧੂ ਅਤੇ ਐਸ.ਪੀ (ਡੀ) ਸੰਗਰੂਰ ਹਰਮੀਤ ਸਿੰਘ ਨੇ ਨਿਭਾਈ।
ਡੀ.ਜੀ.ਪੀ ਪੰਜਾਬ ਵਲੋਂ ਡਿਸਕ ਨਾਲ ਸਨਮਾਨਿਤ ਕਰਨ ਲਈ ਪਵਨ ਕੁਮਾਰ ਸ਼ਰਮਾ ਨੇ ਪੁਲਿਸ ਵਿਭਾਗ ਅਤੇ ਜਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ਼ਾਨਦਾਰ ਸੇਵਾਵਾਂ ਲਈ ਹੁਣ ਤੱਕ ਉਹ 100 ਸਰਟੀਫਿਕੇਟਾਂ ਨਾਲ ਸਨਮਾਨਿਤ ਹੋ ਚੁੱਕੇ ਹਨ।ਜਿਨ੍ਹਾਂ ਵਿਚੋਂ 9 ਪਹਿਲੇ, ਦੂਸਰੇ ਅਤੇ 89 ਤੀਸਰੇ ਦਰਜੇ ਦੇ ਸਰਟੀਫਿਕੇਟ ਹਨ। ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਿਲ੍ਹਾ ਸੰਗਰੂਰ ਅੰਦਰ ਵੱਖ-ਵੱਖ ਥਾਵਾਂ ‘ਤੇ ਟਰੈਫ਼ਿਕ ਪੁਲਿਸ ਵਿਚ ਰਹਿੰਦੀਆਂ ਨਿਭਾਈਆਂ ਵਧੀਆਂ ਸੇਵਾਵਾਂ ਲਈ 5 ਵਾਰ ਜ਼ਿਲ੍ਹਾ ਪੱਧਰੀ ਸਰਕਾਰੀ ਸਮਾਗਮਾਂ ਵਿਚ ਸਨਮਾਨ ਹਾਸਲ ਕਰ ਚੁੱਕੇ ਹਨ।ਪਵਨ ਕੁਮਾਰ ਸ਼ਰਮਾ ਦੇ ਡਿਸਕ ਨਾਲ ਹੋਏ ਸਨਮਾਨ `ਤੇ ਧੂਰੀ ਸ਼ਹਿਰ ਦੇ ਸਮਾਜ ਸੇਵਕ ਪ੍ਰਤਿਗਿਆਪਾਲ, ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਨਗਰ ਕੌਸ਼ਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਸੀਨੀਅਰ ਮੀਤ ਪ੍ਰਧਾਨ ਅਸ਼ਵਨੀ ਧਰਿ ਤੇ ਸੰਦੀਪ ਤਾਇਲ ਨੇ ਉਨਾਂ ਨੂੰ ਵਧਾਈ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …