Tuesday, November 24, 2026

ਸੰਸਥਾਨ ਅੰਦਰ ਹਥਿਆਰ ਲੈ ਕੇ ਆਉਣ ਦੀ ਮਨਾਹੀ ਦੇ ਬੋਰਡ ਲਗਾਉਣ ਲਈ ਕੀਤਾ ਪ੍ਰੇਰਿਤ

PPN1506201802ਪਠਾਨਕੋਟ, 15 ਜੂਨ (ਪੰਜਾਬ ਪੋਸਟ ਬਿਊਰੋ) – ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਵਲੋਂ ਵੱਖ-ਵੱਖ ਸੰਸਥਾਵਾਂ, ਸਕੂਲ, ਕਾਲਜ, ਹੋਟਲ, ਮੈਰਿਜ ਪੈਲਸਾਂ ਆਦਿ ਨੂੰ ਫਾਇਰ ਆਰਮਜ ਮੁਕਤ ਏਰੀਆ ਐਲਾਨਨ (ਸਕੂਲ, ਕਾਲਜ, ਹੋਟਲ ਜਾਂ ਮੈਰਿਜ ਪੈਲਸਾਂ ਦੇ ਚਿੰਨਹਿਤ ਏਰੀਆ ਵਿੱਚ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੋਵੇਗੀ) ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ।ਜਿਸ ‘ਤੇ ਵਿਵੇਕ ਸ਼ੀਲ ਸੋਨੀ (ਆਈ.ਪੀ.ਐਸ) ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਵਲੋਂ ਜਾਰੀ ਕੀਤੀਆਂ ਹਦਾਇਤਾਂ ਅਤੇ ਧਰਮਵੀਰ ਸਿੰਘ (ਪੀ.ਪੀ.ਐਸ) ਕਪਤਾਨ ਪੁਲਿਸ ਇੰਵੈਸਟੀਗੇਸ਼ਨ ਪਠਾਨਕੋਟ ਦੀ ਯੋਗ ਰਹਿਨੁਮਾਈ ਹੇਠ ਸਬ ਡਿਵੀਜਨ ਧਾਰਕਲਾਂ ਪਠਾਨਕੋਟ ਵਲੋਂ 7 ਮਾਰਚ 2018 ਨੂੰ ਫਾਇਰ ਆਰਮ ਫ੍ਰੀ ਜਨ ਐਲਾਨਨ ਸਬੰਧੀ 14 ਫਾਈਲਾਂ ਅਤੇ 20 ਅਪ੍ਰੈਲ, 2018 ਨੂੰ 15 ਫਾਈਲਾਂ ਦੀ ਪੂਰਤੀ ਕਰਕੇ 29 ਫਾਈਲਾਂ ਦਫ਼ਤਰ ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਜਮ੍ਹਾ ਕਰਵਾਈਆਂ ਗਈਆਂ ਸਨ, ਉਕਤ 29 ਫਾਈਲਾਂ ਵਿੱਚੋਂ 14 ਸੰਸਥਾਵਾਂ ਫਾਇਰ ਆਰਮ ਫ੍ਰੀ ਜੋਨ ਸਰਟੀਫਿਕੇਟ/ ਲਾਈਸੈਂਸ 25 ਮਈ 2018 ਨੂੰ ਹੀ ਵੰਡੇ ਜਾ ਚੁੱਕੇ ਹਨ ਅਤੇ 15 ਫਾਈਲਾਂ ਦੇ ਲਾਈਸੈਂਸ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਤਿਆਰ ਕਰਕੇ ਦਫ਼ਤਰ ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਵਿਖੇ ਭੇਜੇ ਸਨ। ਜਿਸ ’ਤੇ ਕੁਲਦੀਪ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਿਵੀਜਨ ਧਾਰਕਲਾਂ ਪਠਾਨਕੋਟ ਵੱਲੋਂ ਸਬ ਡਿਵੀਜ਼ਨ ਧਾਰਕਲਾਂ ਪਠਾਨਕੋਟ ਦੇ ਅਧੀਨ ਪੈਂਦੇ ਥਾਣਿਆ ਵਿਚੋਂ ਥਾਣਾ ਸੁਜਾਨਪੁਰ ਦੇ ਏਰੀਆ ਦੇ 7 ਅਤੇ ਥਾਣਾ ਸ਼ਾਹਪੁਰਕੰਡੀ ਦੇ 8 ਕੁੱਲ 15 ਫਾਇਰ ਆਰਮ ਫ੍ਰੀ ਜੋਨ ਦੇ ਲਾਈਸੈਂਸ 15 ਸੰਸਥਾਵਾਂ ਦੇ ਮਾਲਕਾਂ/ ਅਹੁੱਦੇਦਾਰਾਂ ਨੂੰ ਭੇਟ ਕੀਤੇ ਗਏ।ਜਿੰਨ੍ਹਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਅਤੇ ਆਪਣੇ ਸੰਸਥਾਵਾਂ ਦੇ ਬਾਹਰ ਸੰਸਥਾਨ ਅੰਦਰ ਹਥਿਆਰ ਲੈ ਕੇ ਆਉਣ ਦੀ ਮਨਾਹੀ ਦੇ ਬੋਰਡ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply