Saturday, November 21, 2026

50 ਕਲੱਸਟਰਾਂ ਵਿੱਚ ਜਲਦੀ ਹੀ ਸੋਲਰ ਚਰਖ਼ਾ ਮਿਸ਼ਨ ਸ਼ੁਰੂ ਕੀਤਾ ਜਾਵੇਗਾ – ਗਿਰੀਰਾਜ ਸਿੰਘ

PPN1506201801ਦਿੱਲੀ, 15 ਜੂਨ (ਪੰਜਾਬ ਪੋਸਟ ਬਿਊਰੋ)- ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐਮ.ਐਸ.ਐਮ.ਈ) ਦੇ ਸੋਲਰ (ਸੌਰ) ਚਰਖ਼ਾ ਮਿਸ਼ਨ ਦੀ ਸ਼ੁਰੂਆਤ ਰਾਸ਼ਟਪਤੀ ਸ਼੍ਰੀ ਰਾਮ ਨਾਥ ਕੋਵਿੰਦ 27 ਜੂਨ 2018 ਨੂੰ ਨਵੀਂ ਦਿੱਲੀ ਵਿੱਚ ਕਰਨਗੇ।ਇਸ ਮਿਸ਼ਨ ਤਹਿਤ 50 ਕਲੱਸਟਰ ਸ਼ਾਮਲ ਹੋਣਗੇ ਅਤੇ ਹਰੇਕ ਕਲੱਸਟਰ ਵਿੱਚ 400 ਤੋਂ 2000 ਸ਼ਿਲਪਕਾਰਾਂ (ਕਾਰੀਗਰਾਂ) ਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਇਸ ਮਿਸ਼ਨ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਅਤੇ ਇਸ ਤਹਿਤ ਕਾਰੀਗਰਾਂ ਨੂੰ 550 ਕਰੋੜ ਰੁਪਏ ਦੀ ਸਬਸਿਡੀ ਵੰਡੀ ਜਾਵੇਗੀ।ਇਸ ਗੱਲ ਦੀ ਸੂਚਨਾ ਐਮ.ਐਸ.ਐਮ.ਈ ਮੰਤਰੀ ਨੇ ਨਵੀਂ ਦਿੱਲੀ ਵਿੱਚ ਆਪਣੇ ਮੰਤਰਾਲੇ ਦੀਆਂ 4 ਸਾਲ ਦੀਆਂ ਉਪਲੱਬਧੀਆਂ ’ਤੇ ਇੱਕ ਕਿਤਾਬਚਾ ਜਾਰੀ ਕਰਦੇ ਹੋਏ ਪੱਤਰਕਾਰ ਸੰਮੇਲਨ `ਚ ਦਿੱਤੀ।
ਮੰਤਰੀ ਨੇ ਅੱਗੇ ਦੱਸਿਆ ਕਿ ਉੱਤਰ-ਪੂਰਬ ਸਮੇਤ ਪੂਰੇ ਦੇਸ਼ ਵਿੱਚ 15 ਨਵੇਂ ਅਤਿਆਧੁਨਿਕ ਟੈਕਨੋਲੋਜੀ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ 10 ਕੇਂਦਰ ਮਾਰਚ 2019 ਤੱਕ ਸ਼ੁਰੂ ਹੋ ਜਾਣਗੇ।ਹਰੇਕ ਕੇਂਦਰ ਨੂੰ 150 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।ਇਹ 10 ਕੇਂਦਰ ਜੋ ਜਲਦੀ ਹੀ ਸ਼ੁਰੂ ਹੋ ਜਾਣਗੇ, ਉਹ ਦੁਰਗ (ਛੱਤੀਸਗੜ੍ਹ), ਭਿਵਾੜੀ (ਰਾਜਸਥਾਨ), ਰੋਹਤਕ (ਹਰਿਆਣਾ), ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), ਬੰਗਲੁਰੂ (ਕਰਨਾਟਕ), ਸਿਤਾਰਗੰਜ (ਉਤਰਾਖੰਡ), ਬੱਦੀ (ਹਿਮਾਚਲ ਪ੍ਰਦੇਸ਼), ਭੋਪਾਲ (ਮੱਧ ਪ੍ਰਦੇਸ਼), ਕਾਨਪੁਰ (ਉਤਰ ਪ੍ਰਦੇਸ਼) ਵਿੱਚ ਸਥਿਤ ਹਨ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਐਮ.ਐਸ.ਐਮ.ਈ ਮੰਤਰਾਲੇ ਨੇ ਪਿਛਲੇ 4 ਸਾਲ ਦੌਰਾਨ ਆਪਣੇ ਵੱਖ-ਵੱਖ ਪਹਿਲੂਆਂ ਰਾਹੀਂ 15 ਲੱਖ ਤੋਂ ਵੱਧ ਲੋਕਾਂ ਨੂੰ ਸਿਖਲਾਈ ਵੀ ਦਿੱਤੀ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply