Saturday, April 18, 2026

ਸਨਮਾਨ ਸਮਾਰੋਹ ਤਹਿਤ ਵੰਡ `ਤਾਰੇ ਭਲਕ ਦੇ ਪੁਰਸਕਾਰ 2018`

 ਭੀਖੀ, 17 ਜੂਨ (ਪੰਜਾਬ ਪੋਸਟ – ਕਮਲ ਜਿੰਦਲ) – ਨਵਯੁੱਗ ਸਾਹਿਤ ਕਲਾ ਮੰਚ ਭੀਖੀ ਅਤੇ ਤਾਰੇ ਭਲਕ ਦੇ ਬਾਲ਼ ਪ੍ਰਤਿਭਾ ਮੰਚ ਪਟਿਆਲਾ ਵੱਲੋਂ ਸ਼ਹੀਦ ਭਗਤ PPN1706201801ਸਿੰਘ ਯਾਦਗਾਰੀ ਲਾਇਬਰੇਰੀ ਵਿਖੇ ਸਨਮਾਨ ਸਮਾਰੋਹ ਤਹਿਤ `ਤਾਰੇ ਭਲਕ ਦੇ ਪੁਰਸਕਾਰ 2018` ਦੀ ਵੰਡ ਕੀਤੀ।ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਪੰਜਾਬੀ ਸ਼ਾਇਰ ਗੁਰਪ੍ਰੀਤ, ਨਾਵਲਕਾਰ ਪਰਗਟ ਸਿੰਘ ਸਤੌਜ, ਲੇਖਕ ਅਨੁਵਾਦ ਜਸਪ੍ਰੀਤ ਸਿੰਘ ਜਗਰਾਓ ਨੇ ਕੀਤੀ।ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਸ਼ਾਮਲ ਹੋਏ।
           ਸ਼ਾਇਰ ਸਤਪਾਲ ਭੀਖੀ ਨੇ ਕਿਹਾ ਕਿ ਪ੍ਰਤਿਭਾ ਮੰਚ ਨੇ ਪੰਜਾਬ ਅੰਦਰ ਬਾਲਾਂ ਦੀ ਪ੍ਰਤਿਭਾ ਨੂੰ ਨਿਖਾਰਣ ਹਿੱਤ ਕਈ ਤਰਾਂ ਦੇ ਪ੍ਰੋਗਰਾਮ ਉਲੀਕੇ ਹਨ।ਜਿਸ ਵਿੱਚ ਬੱਚਿਆਂ ਦੁਆਰਾ ਲਿਖਿਆ ਸਿਰਜਣਾਤਮਕ ਸਾਹਿਤ ਛਾਪਣ ਅਤੇ ਸਾਹਿਤ ਦੇ ਵੱਖ-ਵੱਖ ਖੇਤਰਾਂ ਵਿੱਚ ਯਤਨਸੀਲ ਬਾਲ ਲੇਖਕਾਂ ਨੂੰ ਮਾਣ ਸਨਮਾਨ ਦੇ ਕੇ ਉਨ੍ਹਾਂ ਅੰਦਰ ਚੰਗੇ ਕਾਰਜ਼ਾਂ ਲਈ ਨਿਰੰਤਰਤਾ ਪੈਦਾ  ਕਰਨਾ ਹੈ।
ਪ੍ਰਧਾਨਗੀ ਮੰਡਲ ਵੱਲੋਂ ਜਗਦੀਪ ਸਿੰਘ ਜਵਾਰਕੇ ਨੂੰ ਪੰਜਾਬ ਬਾਲ਼ ਸਾਹਿਤ ਰਚਨਾ ਪੁਰਸਕਾਰ, ਬਲਜਿੰਦਰ ਝੁਨੀਰ ਨੂੰ ਚਿੱਤਰਕਾਰੀ ਲਈ ਕਲਾ ਪੁਰਸਕਾਰ, ਸਿਮਰਨਜੀਤ ਸਿੰਘ ਸਿਮਰਾ ਨੂੰ ਸਰਵੋਤਮ ਬਾਲ ਪੁਰਸਕਾਰ, ਜਗਸੀਰ ਸਿੰਘ ਗੰਡੂਆਂ ਨੂੰ ਵੀ ਸਰਵੋਤਮ ਬਾਲ ਸਾਹਿਤ ਪੁਰਸਕਾਰ ਦਿੱਤਾ ਗਿਆ।ਸਮਾਗਮ ਵਿੱਚ ਬੋਲਦਿਆਂ ਨਾਟਕਕਾਰ ਕੁਲਦੀਪ ਦੀਪ ਨੇ ਕਿਹਾ ਕਿ ਇਹ ਬੱਚੇ ਭਵਿੱਖ ਵਿੱਚ ਰੋਲ ਮਾਡਲ ਬਨਣਗੇ ਜਿੱਥੇ ਗੰਧਲ ਛਾਇਆ ਹੈ ਉੱਥੇ ਇਨ੍ਹਾਂ ਦੀ ਨਿਸ਼ਾਨ ਦੇਹੀ ਹੋਰ ਲਈ ਚਾਨਣ ਮੁਨਾਰਾ ਬਣੇਗੀ।ਅਨੁਵਾਦਕ ਤੇ ਲੇਖਕ ਤਰਸੇਮ ਨੇ ਕਿਹਾ ਬੱਚਿਆਂ ਦੀ ਅਗਵਾਈ ਕਰਨਾ ਵੱਡੀ ਤੇ ਨਿਰਸਵਾਰਥ ਗੱਲ ਹੈ।ਜੋ ਬੱਚਿਆਂ ਨੂੰ ਵੀ ਨਿਰਸਵਾਰਥ ਬਣਨ ਲਈ ਪ੍ਰੇਰਦੀ ਹੈ।ਨੌਜਵਾਨ ਨੂੰ ਤਲਾਸ਼ਣ ਦੀ ਲੋੜ ਹੈ।ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ ਨੇ ਕਿਹਾ ਸਿਰਜਾਣਤਮਕ ਲੋਕ ਦੁਨੀਆਂ ਬਦਲ ਦਿੰਦੇ ਹਨ।ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਬੱਚਿਆਂ ਨੂੰ ਨਵੇਂ ਦਿਸਹੱਦਿਆਂ ਤੱਕ ਲਿਜਾਣਾ ਸਾਡਾ ਫਰਜ਼ ਹੈ ਇਨ੍ਹਾਂ ਬੱਚਿਆਂ ਦੀ ਜਿਮੇਂਵਾਰੀ ਵਧ ਗਈ ਹੈ ਇਹ ਸਾਥੋਂ ਅੱਗੇ ਜਾ ਰਹੇ ਹਨ।ਨਾਵਲਕਾਰ ਪਰਗਟ ਸਿੰਘ ਸਤੌਜ ਨੇ ਕਿਹਾ ਪਲੇਟਫਾਰਮ ਦੇਣਾ ਵੱਡੀ ਗੱਲ ਹੈ, ਕਿਹੜੀਆਂ ਸਾਹਿਤ ਸਭਾਵਾਂ ਅਸਲੀ ਕਾਰਜ਼ ਕਰਦੀਆਂ ਹਨ ਇਸ ਗੱਲ ਦਾ ਅਨੁਭਵ ਅੱਜ ਹੋਇਆ ਹੈ।ਜਸਪ੍ਰੀਤ ਜਗਰਾਓ ਨੇ ਕਿਹਾ ਮੈਂ ਇਹ ਸਨਮਾਨ ਮੁਨਸ਼ੀ ਪ੍ਰੇਮ ਚੰਦ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤਾ ਉਨ੍ਹਾਂ ਨੇ ਕਿਹਾ ਅੱਜ ਦੇ ਇਹ ਬਾਲ਼ ਲੇਖਕ ਕੱਲ੍ਹ ਪੰਜਾਬੀ ਦੇ ਪ੍ਰਪੱਕ ਲੇਖਕਾਂ ਵਿੱਚ ਸ਼ਾਮਲ ਹੋਣਗੇ।ਸਿਰਮੌਰ ਲੇਖਕਾਂ ਦੇ ਵਿਰਸੇ ਨੂੰ ਸੰਭਾਲਣਾ ਇਨ੍ਹਾਂ ਦੀ ਸਮਰੱਥਾ ਤੇ ਮਿਹਨਤ `ਤੇ ਨਿਰਭਰ ਹੈ।ਜਸ਼ਨਪ੍ਰੀਤ, ਸੀਰਤਪਾਲ ਕੌਰ, ਹਰਸੁਖਮਨ ਕੌਰ ਬੱਚੀਆਂ ਨੇ ਰਚਨਾਵਾਂ ਪੇਸ਼ ਕੀਤੀਆਂ।ਅੰਤ ਵਿੱਚ ਨਵਯੁੱਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਭੁਪਿੰਦਰ ਫ਼ੌਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਣ ਮਾ. ਅਮਰੀਕ ਨੇ ਬਾਖੁਬੀ ਨਿਭਾਇਆ।  
ਇਸ ਸਮਾਗਮ ਵਿੱਚ ਬਲਦੇਵ ਸਿੰਘ ਸਿੱਧੂ, ਰਾਜਿੰਦਰ ਜਾਫਰੀ, ਲੱਖਾ ਸਿੰਘ ਜੇ.ਈ, ਡਾ.ਰਮਨਦੀਪ, ਸੁਮਿਤ ਕੁਮਾਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਗੁਰਦੀਪ ਸਿੰਘ, ਹਰਵਿੰਦਰ ਭੀਖੀ ਕਰਨ ਭੀਖੀ, ਅਵਤਾਰ ਸਿੰਘ, ਦਰਸ਼ਨ ਟੇਲਰ, ਡੀ.ਪੀ ਜਿੰਦਲ, ਮਾ. ਗੁਰਪਿਆਰ ਕੋਟਲੀ, ਧਰਮਪਾਲ ਨੀਟਾ, ਗੁਰਿੰਦਰ ਔਲਖ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply