ਸੰਦੌੜ, 19 ਜੂਨ (ਪੰਜਾਬ ਪੋਸਟ ਬਿਊਰੋ)- ‘ਸ਼ੇਰ, ‘ਬਾਪੂ, ‘ਕਲਮਾਂ ਵਾਲਿਆਂ, ‘ਮਾਸੂਮ ਚਿਹਰਾ, ‘ਸ਼ਿਕਵਾ, ‘ਅਲੋਪ ਵਿਰਸਾ, ‘ਮਜਬੂਰ ਆਦਿ ਗੀਤਾਂ ਰਾਹੀਂ ਅਜੋਕੀ ਲੱਚਰਤਾ ਭਰੀ ਗਾਇਕੀ ਤੋਂ ਦੂਰ ਆਪਣੀ ਸਾਫ਼ ਸੁਥਰੀ, ਸਭਿਆਚਾਰਕ, ਸਮਾਜਿਕ, ਪਰਿਵਾਰਕ ਅਤੇ ਸੂਫ਼ੀਆਨਾ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਸਮਾਜਿਕ ਚਿੰਤਕ ਗਾਇਕ ਅਤੇ ਲੇਖਕ ਹਰਮਿੰਦਰ ਸਿੰਘ ਭੱਟ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ‘ਪੰਜਾਬੀਆਂ ਦਾ ਮੁੰਡਾ ਸਰਦਾਰ ਕਿਤੇ ਕਿਤੇ ਲੱਭਿਆ ਕਰੂ ਰਾਹੀਂ ਚਰਚਾ `ਚ ਹੈ।ਧਾਲੀਵਾਲ ਰਿਕਾਰਡਜ਼ ਮਿਊਜ਼ਿਕ ਕੰਪਨੀ ਵੱਲੋਂ ਰਿਲੀਜ਼ ਕੀਤੇ ਇਸ ਗੀਤ ਨੂੰ ਖ਼ੁਦ ਹਰਮਿੰਦਰ ਸਿੰਘ ਭੱਟ ਨੇ ਲਿਖਿਆ ਹੈ, ਜਦਕਿ ਇਸ ਦਾ ਸੰਗੀਤ ਕਰਨ ਪ੍ਰਿੰਸ ਨੇ ਤਿਆਰ ਕੀਤਾ ਹੈ।ਸਮਾਜ ਵਿੱਚਲੀਆਂ ਬੁਰਾਈਆਂ ਅਤੇ ਊਣਤਾਈਆਂ ਨੂੰ ਆਪਣੇ ਗੀਤਾਂ ਰਾਹੀਂ ਬਿਆਨ ਕਰਨ ਵਾਲੇ ਸਮਾਜਿਕ ਚਿੰਤਕ ਲੇਖਕ ਤੇ ਗਾਇਕ ਹਰਮਿੰਦਰ ਸਿੰਘ ਭੱਟ ਹੁਣ ਤੱਕ ਇੱਕ ਦਰਜਨ ਗੀਤ ਗਾ ਕੇ ਪੰਜਾਬੀ ਸੰਗੀਤਕ ਖੇਤਰ ਅੰਦਰ ਆਪਣਾ ਇੱਕ ਵੱਖਰਾ ਮੁਕਾਮ ਬਣਾ ਚੁੱਕੇ ਹਨ ਅਤੇ ਉਸ ਦਾ ਇਹ ਨਵਾਂ ਗੀਤ `ਪੰਜਾਬੀਆਂ ਦਾ ਮੁੰਡਾ ਸਰਦਾਰ` ਅਜੋਕੇ ਸਮੇਂ ਵਿਚ ਅਲੋਪ ਹੋ ਰਹੀ ਦਸਤਾਰ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ।ਗਾਇਕ ਤੇ ਲੇਖਕ ਹਰਮਿੰਦਰ ਸਿੰਘ ਭੱਟ ਨੇ ਦੱਸਿਆ ਕਿ ਉਸ ਦਾ ਇਹ ਗੀਤ ਜਲੰਧਰ ਦੂਰਦਰਸ਼ਨ ਦੇ ਚਰਚਿਤ ਪ੍ਰੋਗਰਾਮ `ਖੱਟਾ ਡੋਰੀਆ` ਪ੍ਰੋਗਰਾਮ `ਚ ਪੇਸ਼ ਹੋਣ ਤੋਂ ਇਲਾਵਾ ਯੂ ਟਿਊਬ `ਤੇ ਵੀ ਸਫਲਤਾਪੂਰਵਕ ਚੱਲ ਰਿਹਾ, ਜਿਸ ਨੂੰ ਬੁੱਧੀਜੀਵੀ ਵਰਗ ਅਤੇ ਸੂਝਵਾਨ ਸਰੋਤਿਆਂ ਵੱਲੋਂ ਭਰਵਾਂ ਹੰੁਗਾਰਾ ਮਿਲ ਰਿਹਾ।ਉਨ੍ਹਾਂ ਦੱਸਿਆ ਕਿ ਉਸ ਦਾ ਨਵਾਂ ਗੀਤ ‘ਚਕੋਰ, ਵੀ ਤਿਆਰ ਬਰ ਤਿਆਰ ਹੈ, ਜਿਸ ਨੰੂ ਅਗਲੇ ਕੁੱਝ ਦਿਨਾਂ ‘ਚ ਰਲੀਜ਼ ਕਰ ਦਿੱਤਾ ਜਾਵੇਗਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media