Saturday, March 7, 2026

ਪੰਜਾਬੀ ਸਾਹਿਤ ਸਭਾ ਵਲੋਂ ਮੈਗਜ਼ੀਨ ‘ਰਾਗ’ ਦਾ ਨਵਾਂ ਅੰਕ ਰਿਲੀਜ਼

ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੀ ਨਵੀਂ ਕਹਾਣੀ ‘ਤਪਦੀ ਸੜਕ’ ਸੁਣਾਈ
ਸਮਰਾਲਾ, 18 ਜੂਨ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ PPN1806201810ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਨੇ ਸਾਰਿਆਂ ਨੂੰ ‘ਜੀ ਆਇਆ’ ਆਖਿਆ।
ਇਸ ਉਪਰੰਤ ਹਾਜ਼ਰੀਨ ਵੱਲੋਂ ਪੰਜਾਬੀ ਸਾਹਿਤਕ ਮੈਗਜ਼ੀਨ ‘ਰਾਗ’ ਦਾ ਨਵਾਂ ਅੰਕ ਰਿਲੀਜ਼ ਕੀਤਾ ਗਿਆ।ਜਿਸ ਬਾਰੇ ਜਾਣਕਾਰੀ ਦਿੰਦਿਆਂ ਮੈਗਜ਼ੀਨ ‘ਰਾਗ’ ਦੇ ਸੰਪਾਦਕ ਅਜਮੇਰ ਸਿੱਧੂ ਨੇ ਦੱਸਿਆ ਕਿ ਇਸ ਮੈਗਜ਼ੀਨ ਦੀ ਛਪਣ ਗਿਣਤੀ ਪੰਜ ਸੌ ਤੋਂ ਸ਼ੁਰੂ ਹੋਈ ਸੀ ਜੋ ਪੰਜਵੇਂ ਅੰਕ ਤੱਕ ਪਹੁੰਚਦੇ-ਪਹੁੰਚਦੇ ਦੋ ਹਜ਼ਾਰ ਦੇ ਕਰੀਬ ਹੋ ਗਈ ਹੈ ਅਤੇ ਇਸ ਮੈਗਜ਼ੀਨ ਨੂੰ ਪਾਠਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।ਕਹਾਣੀਕਾਰ ਸੁਖਜੀਤ ਨੇ ਮੈਗਜ਼ੀਨ ਸਬੰਧੀ ਗੱਲ ਕਰਦਿਆਂ ਕਿਹਾ ਕਿ ਪੰਜਾਬੀ ਵਿੱਚ ਬਹੁਤ ਘੱਟ ਮੈਗਜ਼ੀਨ ਰਹਿ ਗਏ ਹਨ ਜੋ ਮਿਆਰੀ ਸਾਹਿਤ ਛਾਪਦੇ ਹਨ ਤੇ ਜਿਨ੍ਹਾਂ ਨੂੰ ਪਾਠਕ ਬੇਸਬਰੀ ਨਾਲ਼ ਉਡੀਕਦੇ ਰਹਿੰਦੇ ਹਨ ਅਤੇ ਮੁੱਲ ਖਰੀਦਕੇ ਪੜ੍ਹਦੇ ਹਨ।ਇਸ ਮੈਗਜ਼ੀਨ ਵਿੱਚ ਜਿੱਥੇ ਵੱਖੋਂ ਵੱਖਰੇ ਕਹਾਣੀਕਾਰਾਂ ਦੀਆਂ ਨਵੀਆਂ ਲਿਖੀਆਂ ਕਹਾਣੀਆਂ ਛਪਦੀਆਂ ਹਨ ਉਥੇ ਵੱਖੋਂ ਵੱਖਰੇ ਵਿਸ਼ਿਆਂ ਨਾਲ਼ ਸਬੰਧਿਤ ਲੇਖ, ਗ਼ਜ਼ਲਾਂ ਅਤੇ ਕਵਿਤਾਵਾਂ ਆਦਿ ਵੀ ਛਪਦੀਆਂ ਹਨ।ਮੈਗਜ਼ੀਨ ਦੀ ਸੰਪਾਦਕੀ ਵੀ ਪੜ੍ਹਨਯੋਗ ਹੁੰਦੀ ਹੈ ਜੋ ਸਾਨੂੰ ਹਰ ਵਾਰ ਨਵਾਂ ਸੁਨੇਹਾ ਦਿੰਦੀ ਹੈ ਅਤੇ ਕਿਸੇ ਨਵੇਂ ਮੁੱਦੇ ਨਾਲ਼ ਰੂ-ਬ-ਰੂ ਕਰਵਾਉਂਦੀ ਹੈ।ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਅਵਤਾਰ ਸਿੰਘ ਸੰਧੂ ਨੇ ਖੂਬਸੂਰਤ ਗ਼ਜ਼ਲ ‘ਸਾਨੂੰ ਲੁੱਟਕੇ ਲੈ ਗਏ ਉਹ ਸੁਪਨੇ ਦਿਖਾਉਣ ਵਾਲੇ, ਆਪੇ ਡੁਬੋ ਗਏ ਬੇੜੀ, ਚੱਪੂ ਚਲਾਉਣ ਵਾਲ਼ੇ।’ ਤਰੰਨਮ ਵਿੱਚ ਪੇਸ਼ ਕੀਤੀ।
 ਕਹਾਣੀਕਾਰ ਅਜਮੇਰ ਸਿੱਧੂ ਨੇ ਆਪਣੀ ਨਵੀਂ ਲਿਖੀ ਕਹਾਣੀ ‘ਤਪਦੀ ਸੜਕ’ ਪੜ੍ਹੀ ਜਿਸ ਉੱਪਰ ਭਰਮੀ ਵਿਚਾਰ ਚਰਚਾ ਹੋਈ। ਲਾਭ ਸਿੰਘ ਬੇਗੋਵਾਲ ਨੇ ਗ਼ਜ਼ਲ, ਸੰਜੀਵ ਕਲਿਆਣ ਨੇ ਮਿੰਨੀ ਕਹਾਣੀ ‘ਫੈਸਲਾ’ ਸੁਣਾਈ, ਲੀਲ ਦਿਆਲਪੁਰੀ ਨੇ ਕਵਿਤਾ ‘ਨਵਾਂ ਜਮਾਨਾ ਆ ਗਿਆ’, ਬਲਬੀਰ ਸਿੰਘ ਬੱਬੀ ਨੇ ਕਵਿਤਾ ‘ਕਲਮ ਲਿਖੇ ਸਦਾ ਹੀ ਸੱਚਾਈ ਦੋਸਤੋ’, ਨੇਤਰ ਸਿੰਘ ਮੱਤੋਂ ਨੇ ਮਿੰਨੀ ਕਹਾਣੀ ‘ਸੈਰ ਸਪਾਟਾ’ ਪੜ੍ਹੀ, ਐਡਵੋਕੇਟ ਨਰਿੰਦਰ ਸ਼ਰਮਾ ਨੇ ਖੂਬਸੂਰਤ ਕਵਿਤਾ ‘ਅਮਰਵੇਲ’ ਹਾਜ਼ਰੀਨ ਨਾਲ਼ ਸਾਂਝੀ ਕੀਤੀ, ਬਾਬੂ ਸਿੰਘ ਚੌਹਾਨ ਨੇ ਕਵਿਤਾ ‘ਰੱਖੜੀ’, ਦਮਨਜੋਤ ਸਿੰਘ ਕੰਗ ਨੇ ਗੀਤ ‘ਅੱਜ ਮਾਪੇ ਜਿੱਥੇ ਛੱਡੇ ਕੱਲ੍ਹ ਤੁਸੀਂ ਓਥੇ ਜਾਣਾ’, ਕੇਵਲ ਸਿੰਘ ਮੰਜਾਲੀਆਂ ਨੇ ਗੀਤ ‘ਕਿਹੜੀ ਗੱਲੋਂ ਹੋਇਆਂ ਪ੍ਰੇਸ਼ਾਨ ਮੇਰੇ ਦੋਸਤਾ’ ਅਤੇ ਅਵਤਾਰ ਸਿੰਘ ਸੰਧੂ ਨੇ ਗੀਤ ‘ਰਾਤੀ ਮੈਂ ਸੁਪਨੇ ਵਿੱਚ’ ਸੁਣਾਇਆ।
 ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ਉੱਪਰ ਕਹਾਣੀਕਾਰ ਸੁਖਜੀਤ, ਸੁਰਿੰਦਰ ਰਾਮਪੁਰੀ, ਮੁਖਤਿਆਰ ਸਿੰਘ ਖੰਨਾ, ਮੇਘਦਾਸ ਜਵੰਦਾ (ਨੈਸ਼ਨਲ ਅਵਾਰਡੀ), ਸਿਮਰਜੀਤ ਸਿੰਘ ਕੰਗ, ਦੀਪ ਦਿਲਬਰ, ਨਿਰਭੈ ਸਿੰਘ ਸਿੱਧੂ, ਕਮਲਜੀਤ ਨੀਲੋਂ, ਗੁਰਭਗਤ ਸਿੰਘ ਗਿੱਲ, ਗੁਰਮੀਤ ਸਿੰਘ ਆਰਿਫ਼, ਮਾ. ਪੁਖਰਾਜ ਸਿੰਘ ਘੁਲਾਲ, ਪ੍ਰੇਮ ਨਾਥ ਸਮਰਾਲਾ, ਇੰਦਰਜੀਤ ਸਿੰਘ ਕੰਗ, ਅਮਨਦੀਪ ਕੌਸ਼ਲ, ਕਹਾਣੀਕਾਰ ਸੰਦੀਪ ਸਮਰਾਲਾ (ਖਜਾਨਚੀ), ਬਲਵੰਤ ਸਿੰਘ ਮਾਂਗਟ, ਚਮਕੌਰ ਸਿੰਘ ਘਣਗਸ, ਮਨਜੀਤ ਘਣਗਸ, ਸੰਤੋਖ ਸਿੰਘ ਕੋਟਾਲਾ, ਜਗਦੇਵ ਸਿੰਘ ਘੁੰਗਰਾਲੀ, ਹਰਬੰਸ ਸਿੰਘ ਰਾਏ, ਰਾਜਵੀਰ ਸਿੰਘ ਰਾਣਵਾਂ, ਨਵਰਾਜ ਸਿੰਘ ਸਿੱਧੂ, ਅਵਤਾਰ ਸਿੰਘ ਉਟਾਲਾਂ, ਮਹਿੰਦਰ ਸਿੰਘ ਮੰਜਾਲੀਆਂ, ਗੁਰਦੇਵ ਸਿੰਘ ਮੰਜਾਲੀਆਂ, ਹਰਜਿੰਦਰ ਸਿੰਘ ਘਣਗਸ ਆਦਿ ਨੇ ਭਾਗ ਲਿਆ। ਗੁਰਮੀਤ ਆਰਿਫ਼ ਨੇ ਆਪਣੀ ਨਵੀਂ ਕਹਾਣੀਆਂ ਦੀ ਕਿਤਾਬ ਪੰਜਾਬੀ ਸਾਹਿਤ ਸਭਾ ਨੂੰ ਭੇਟ ਕੀਤੀ। ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਸਾਰੇ ਪਹੁੰਚੇ ਹੋਏ ਲੇਖਕਾਂ ਅਤੇ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply