ਕਿਸਾਨਾਂ ਨੂੰ ਖੇਤੀ ਉਤਪਾਦ ਖਰੀਦਣ ਸਮੇਂ ਬਿੱਲ ਲੈਣ ਦੀਆਂ ਹਦਾਇਤਾਂ
ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।ਛੀਨਾ ਨੇ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਖਾਦਾ ਅਤੇ ਕੀੜੇਮਾਰ ਦਵਾਈਆ ਮਹੱਈਆ ਕਰਵਾਉਣ ਦੇ ਮਨੋਰਥ ਨਾਲ ਮਿਸ਼ਨ ਤੰਦਰੁਸਤ ਪੰਜਾਬ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਅਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਜੀ ਦੇ ਹੁਕਮਾਂ ਦੀ ਪਾਲਣਾ ਜਿਲਾ ਪੱਧਰੀ ਇੰਨਫੋਰਸਮੈਂਟ ਟੀਮ ਜਿਸ ਵਿੱਚ ਰਨਜੋਤ ਸਿੰਘ ਖੇਤੀਬਾੜੀ ਅਫਸਰ ਕਮ ਡੀਡੀਉ, ਸੁਖਮਿੰਦਰ ਸਿੰਘ ਉਪਲ ਏ:ਡੀ:ਓ ਇੰਨਫੋਰਸਮੈਂਟ, ਬਲਵਿੰਦਰ ਸਿੰਘ ਛੀਨਾ ਏ.ਡੀ.ਓ ਪੌਦ ਸੁਰੱਖਿਆ ਸਮੇਤ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਛੀਨਾ ਨੇ ਕਿਹਾ ਕਿ ਵਿਸ਼ੇਸ਼ ਅਭਿਆਨ ਤਹਿਤ ਹੁਣ ਤੱਕ ਬਲਾਕ ਤਰਸਿੱਕਾ ਰਈਆ ਅਤੇ ਜੰਡਿਆਲਾ ਗੁਰੂ ਦੀਆਂ 22 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ 2 ਖਾਦਾਂ, 5 ਕੀੜੇਮਾਰ ਦਵਾਈਆ ਦੇ ਸੈਪਲ ਲਏ ਗਏ।ਉਹਨਾਂ ਸਮੂੰਹ ਡੀਲਰਾਂ ਨੂੰ ਤਾੜਨਾ ਕਰਦਿਆ ਕਿਹਾ ਕਿ ਖਾਦ ਅਤੇ ਦਵਾਈਆ ਦੇ ਐਕਟ ਅਨੁਸਾਰ ਹੀ ਕੰਮ ਕੀਤਾ ਜਾਵੇ । ਕੋਈ ਵੀ ਡੀਲਰ ਅਗਰ ਐਕਟ ਅਨੁਸਾਰ ਕੰਮ ਨਹੀ ਕਰੇਗਾ ਤਾਂ ਉਸ ਖਿਲਾਫ ਕਾਨੂੰਨੀ ਕਰਵਾਈ ਕੀਤੀ ਜਾਵੇਗੀ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨਾਂ ਨੂੰੂ ਸਹੀ ਅਤੇ ਮਿਆਰੀ ਖੇਤੀ ਜਿਨਸਾਂ ਸਹੀ ਮੁੱਲ `ਤੇ ਮਿਲਣ ਸਾਡਾ ਸਾਰਿਆਂ ਦਾ ਇਹ ਟੀਚਾ ਹੋਣਾ ਚਾਹੀਦਾ ਹੈ।ਇਸ ਨਾਲ ਜਿੱਥੇ ਕਿਸਾਨਾਂ ਦੀਆਂ ਖੇਤੀ ਸਮੱਸਿਆਵਾਂ ਵੀ ਘੱਟਦੀਆਂ ਹਨ ਅਤੇ ਉਹਨਾਂ ਦੇ ਖੇਤੀ ਖਰਚੇ ਵੀ ਘਟਦੇ ਹਨ।
Punjab Post Daily Online Newspaper & Print Media