Sunday, March 15, 2026

ਵਿਧਾਇਕ ਗੋਲਡੀ ਖੰਗੂੜਾ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਨਿਯੁੱਕਤ

ਪਾਰਟੀ ਵਲੋਂ ਸੌਂਪੀ ਹਰ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ- ਖੰਗੂੜਾ

PPN2006201805ਧੂਰੀ, 20 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਵਿਧਾਨ ਸਭਾ ਹਲਕਾ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਪੰਜਾਬ ਯੂਥ ਕਾਂਗਰਸ ਦਾ ਮੀਤ ਪ੍ਰਧਾਨ ਨਿਯੁੱਕਤ ਕੀਤੇ ਜਾਣ ਤੋਂ ਬਾਅਦ ਹਲਕਾ ਨਿਵਾਸੀਆਂ ਅਤੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦਾ ਆਲਮ ਪਾਇਆ ਜਾ ਰਿਹਾ ਹੈ।ਜਿਕਰਯੋਗ ਹੈ ਕਿ ਵਿਧਾਇਕ ਗੋਲਡੀ ਖੰਗੂੜਾ ਦੀ ਚੰਗੀ ਕਾਰਜੁਗਜਾਰੀ ਨੂੰ ਵੇਖਦਿਆਂ ਇਸ ਤੋਂ ਪਹਿਲਾਂ ਕਾਂਗਰਸ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਨੂੰ ਆਲ ਇੰਡੀਆ ਕਾਂਗਰਸ ਦਾ ਮੈਂਬਰ ਨਿਯੁੱਕਤ ਕੀਤਾ ਗਿਆ ਸੀ।
ਵਿਧਾਇਕ ਗੋਲਡੀ ਖੰਗੂੜਾ ਦੀ ਯੂਥ ਕਾਂਗਰਸ ’ਚ ਬਤੌਰ ਮੀਤ ਪ੍ਰਧਾਨ ਹੋਈ ਨਿਯੁੱਕਤੀ ’ਤੇ ਅੱਜ ਕਾਂਗਰਸੀ ਵਰਕਰਾਂ ਨੇ ਸ਼ਹਿਰ ’ਚ ਲੱਡੂ ਵੰੰਡੇ ਅਤੇ ਖੁਸ਼ੀ ਦਾ ਇਜਹਾਰ ਕੀਤਾ।ਇਸ ਸਮੇਂ ਬਲਦੇਵ ਸਿੰਘ ਖੰਗੂੜਾ, ਬਹਾਦਰ ਸਿੰਘ ਖੰਗੂੜਾ, ਕੌਸਲਰ ਸੰਦੀਪ ਤਾਇਲ, ਪੁਸ਼ਪਿੰਦਰ ਸ਼ਰਮਾ, ਦਰਸ਼ਨ ਦਰਸ਼ੀ, ਨਰੇਸ਼ ਕੁਮਾਰ ਮੰਗੀ, ਅਸ਼ਵਨੀ ਸਿੰਗਲਾ, ਸੰਜੇ ਬਾਂਸਲ, ਰਾਕੇਸ਼ ਕੁਮਾਰ, ਰਾਜਿੰਦਰ ਸਿੰਘ ਲੱਧੜ, ਜਨਕ ਰਾਜ ਮੀਮਸਾ, ਮੁਨੀਸ਼ ਰਿੰਕੂ, ਅਮਿਤ ਕੁਮਾਰ, ਇੰਦਰਜੀਤ ਸਿੰਘ ਕੱਕੜਵਾਲ, ਵੀਰਪ੍ਰਤਾਪ ਸਿੰਘ ਕਾਕਾ ਤੂਰ ਸਮੇਤ ਹੋਰ ਕਾਂਗਰਸੀ ਵਰਕਰਾਂ ਨੇ ਵੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ।
ਉਧਰ ਆਪਣੀ ਹੋਈ ਇਸ ਨਿਯੁੱਕਤੀ ’ਤੇ ਕੌਮੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਕਿ੍ਰਸ਼ਨਾ ਅੱਲਾਵਾਰੂ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਆਲ ਇੰਡੀਆ ਯੂਥ ਕਾਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ, ਆਲ ਇੰਡੀਆ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਨਿਵਾਸ, ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਹੇਮੰਤ ਓਗਲੇ ਅਤੇ ਪੰਜਾਬ ਪ੍ਰਧਾਨ ਅਮਨਪ੍ਰੀਤ ਸਿੰਘ ਲਾਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਹੁਣ ਜਿੰਮੇਵਾਰੀ ਸੌਂਪੀ ਹੈ, ਉਸ ਨਾਲ ਉਨ੍ਹਾਂ ਦੀ ਜਿੰਮੇਵਾਰੀ ਪਹਿਲਾਂ ਨਾਲੋਂ ਵੀ ਵਧ ਗਈ ਹੈ ਅਤੇ ਉਹ ਪਾਰਟੀ ਵਲੋਂ ਸੌਂਪੀ ਗਈ ਹਰ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply