Sunday, March 15, 2026

ਪਿੰਡਾਂ ਵਿੱਚ ਬਣਾਏ ਜਾਣਗੇ ਖੇਡ ਸਟੇਡੀਅਮ -ਡਿਪਟੀ ਕਮਿਸ਼ਨਰ

PPN2006201807ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਨਰੇਗਾ ਸਕੀਮ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸਨਰ ਅੰਮਿ੍ਰਤਸਰ ਵਲੋਂ ਜਿਲੇ੍ਰ ਦੇ ਸਮੂਹ ਬਲਾਕ ਵਿਕਾਸ ਅਧਿਕਾਰੀਆਂ ਨਾਲ ਮੀੰਿਟੰਗ ਕੀਤੀ ਗਈ। ਮੀਟਿੰਗ ਦੌਰਾਨ ਸ੍ਰ ਸੰਘਾ ਨੇ ਦੱਸਿਆ ਕਿ ਸਰਕਾਰ ਵੱਲੋਂ ਤੰਦਰੁਸਤ ਮਿਸ਼ਨ ਪੰਜਾਬ ਮੁਹਿੰਮ ਚਲਾਈ ਜਾ ਰਹੀ ਹੈ।ਇਸ ਯੋਜਨਾਂ ਦਾ ਮੁੱਖ ਮਕਸਦ ਲੋਕਾਂ ਦੀਆਂ ਸਿਹਤ ਸੇਵਾਵਾਂ, ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਵੀ ਹੈ।
ਮੀਟਿੰਗ ਦੌਰਾਨ ਸੰਘਾ ਨੇ ਬਲਾਕ ਵਿਕਾਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੰਦਰੁਸਤ ਪੰਜਾਬ ਮਿਸ਼ਨ ਵਿੱਚ ਨਰੇਗਾ ਸਕੀਮ ਦੌਰਾਨ ਪਿੰਡਾਂ ਵਿੱਚ ਬੱਚਿਆਂ ਦੇ ਖੇਡਣ ਲਈ ਖੇਡ ਸਟੇਡੀਅਮ ਤਿਆਰ ਕੀਤੇ ਜਾਣ ਅਤੇ ਪਾਰਕਾਂ ਦਾ ਨਿਰਮਾਣ ਵੀ ਕੀਤਾ ਜਾਵੇ।ਸੰਘਾ ਨੇ ਕਿਹਾ ਕਿ ਘੱਟੋ ਘੱਟ 100 ਸਕੂਲਾਂ ਵਿੱਚ ਖੇਡ ਸਟੇਡੀਅਮ ਤਿਆਰ ਕੀ ਤੇ ਜਾਣ। ਸੰਘਾ ਨੇ ਬੀ.ਡੀ.ਪੀ.ਓਜ਼ ਨੂੰ ਕਿਹਾ ਕਿ ਉਹ ਪਿੰਡਾਂ ਦੇ ਛੱਪੜਾਂ ਦੀ ਸਾਫ ਸਫਾਈ ਵੱਲ ਵੀ ਧਿਆਨ ਦੇਣ ਅਤੇ ਛੱਪੜਾਂ ਨੂੰ ਸਾਫ ਕਰਵਾ ਕੇ ਉਸ ਦੇ ਆਲੇ ਦੁਆਲੇ ਪੌਦੇ ਵੀ ਲਗਾਏ ਜਾਣ ਤਾਂ ਜੋ ਵਾਤਾਵਰਣ ਵੀ ਸਵੱਛ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਪਹਿਲਾਂ 10-10 ਪਿੰਡਾਂ ਨੂੰ ਪਹਿਲ ਦੇ ਅਧਾਰ ਤੇ ਲੈਣ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪਿੰਡਾਂ ਦੀ ਸਾਫ ਸਫਾਈ ਵੀ ਕਰਵਾਈ ਜਾਵੇ।ਸੰਘਾ ਨੇ ਕਿਹਾ ਕਿ ਨਰੇਗਾ ਸਕੀਮ ਤਹਿਤ ਚੱਲ ਰਹੇ ਕੰਮਾਂ ਲਈ ਖੁਸ਼ਹਾਲੀ ਦੇ ਰਾਖਿਆਂ ਦੀ ਵੀ ਮਦਦ ਲੈਣ ਅਤੇ ਉਨ੍ਰਾਂ ਦੀ ਫੀਡ ਬੈਕ ਦੇ ਅਧਾਰ ਤੇ ਜਿੰਨਾਂ ਪਿੰਡਾਂ ਵਿੱਚ ਵਿਕਾਸ ਦੇ ਕੰਮ ਘੱਟ ਹੋਏ ਹਨ ਉਥੇ ਵਿਕਾਸ ਦੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇ।
ਸੰਘਾ ਨੇ ਬੀ.ਡੀ.ਪੀ.ਓ ਨੂੰ ਕਿਹਾ ਕਿ ਉਹ ਨਰੇਗਾ ਸਕੀਮ ਅਧੀਨ ਪਿੰਡਾਂ ਵਿੱਚ ਵੱਧ ਤੋਂ ਵੱਧ ਜਾਬ ਕਾਰਡ ਬਣਾਉਣ ਤਾਂ ਜੋ ਬੇਰੁਜਗਾਰਾਂ ਨੂੰ ਕੰਮ ਮਿਲ ਸਕੇ।ਇਸ ਮੌਕੇ ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਦੱਸਿਆ ਕਿ ਨਰੇਗਾ ਸਕੀਮ ਤਹਿਤ ਪਿੰਡਾਂ ਵਿੱਚ ਵੱਧ ਤੋਂ ਵੱਧ ਵਿਕਾਸ ਕੰਮ ਕਰਵਾਏ ਜਾ ਰਹੇ ਹਨ ਅਤੇ ਪਿੰਡਾਂ ਵਿੱਚ ਸੁੰਦਰ ਮੈਥ ਪਾਰਕਾਂ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ ਜਿਥੇ ਬੱਚਿਆਂ ਨੂੰ ਖੇਡਣ ਦੇ ਨਾਲ ਨਾਲ ਸਿਖਿਆ ਪ੍ਰਦਾਨ ਵੀ ਕੀਤੀ ਜਾਂਦੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply