Wednesday, July 30, 2025
Breaking News

ਤੇਜ਼ ਗਤੀ ਨਾਲ ਵਾਹਨ ਚਲਾਉਣ ਵਾਲਿਆਂ ਦੇ ਕੱਟੇ ਜਾਣਗੇ ਚਲਾਨ – ਡਿਪਟੀ ਕਮਿਸ਼ਨਰ

PPN2006201808ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਰੋਡ ਸੇਫਟੀ ਨੂੰ ਲੈ ਕੇ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ।ਸੰਘਾ ਨੇ ਮੀਟਿੰਗ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨਾ ਵੀ ਹੈ ਇਸ ਲਈ ਗਲਤ ਸਾਈਡ ਤੋਂ ਆਉਣ ਵਾਲੇ ਵਾਹਨਾਂ ਅਤੇ ਤੇਜ ਗਤੀ ਨਾਲ ਵਾਹਨ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਜਾਣ।
ਸੰਘਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਿੱਚ ਗਲਤ ਸਾਈਡ ਤੋਂ ਆਉਣ ਵਾਲੇ ਥਾਵਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਉਨ੍ਹਾਂ ਥਾਂਵਾਂ ਤੇ ਸੀ:ਸੀ:ਟੀ:ਵੀ ਕੈਮਰੇ ਲਗਾਏ ਜਾਣ।ਸੰਘਾ ਨੇ ਕਿਹਾ ਕਿ ਓਵਰਲੋਡਿਡ ਟਰੱਕ, ਟੈਂਪੂਆਂ `ਤੇ ਵੀ ਸਖਤੀ ਕੀਤੀ ਜਾਵੇ ਅਤੇ ਇਨ੍ਹਾਂ ਗੱਡੀਆਂ ਨੂੰ ਬਾਉਂਡ ਕੀਤਾ ਜਾਵੇ।ਸੰਘਾ ਨੇ ਮੀਟਿੰਗ ਵਿੱਚ ਹਾਜ਼ਰ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਥੇ ਵੀ ਉਨ੍ਹਾਂ ਦੇ ਸੜਕ ਮੁਰੰਮਤ ਦੇ ਕੰਮ ਚੱਲ ਰਹੇ ਹਨ ਉਥੇ ਮਜਦੂਰਾਂ ਲਈ ਆਰਜੀ ਤੌਰ ਤੇ ਪਾਖਾਨੇ ਬਣਾਏ ਜਾਣ ਤਾਂ ਜੋ ਸੜਕਾਂ `ਤੇ ਗੰਦਗੀ ਨਾ ਫੈਲ ਸਕੇ।ਉਨ੍ਹਾਂ ਨੇ ਮੀਟਿੰਗ ਵਿੱਚ ਹਾਜ਼ਰ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰਾਂ ਵਿੱਚ ਫੁੱਟਪਾਥਾਂ ਤੇ ਨਜੲਇਜ਼ ਕਬਜਿਆਂ ਨੁੰ ਹਟਾਇਆ ਜਾਵੇ, ਕਿਉਂਕਿ ਇਨ੍ਹਾਂ ਕਬਜਿਆਂ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਆਟੋ ਚਾਲਕਾਂ ਲਈ ਆਟੋ ਸਟੈਂਡ ਵੀ ਬਣਾਏ ਜਾਣ ਜਿਥੋਂ ਉਹ ਆਪਣੀ ਸਵਾਰੀ ਨੂੰ ਲੈ ਸਕਣ।
ਸੰਘਾ ਨੇ ਦੱਸਿਆ ਕਿ ਕਿਹਾ ਕਿ ਇਕ ਸਰਵੇ ਅਨੁਸਾਰ ਜਿਆਦਾ ਹਾਦਸੇ ਡਰਾਈਵਰ ਨੂੰ ਝਪਕੀ ਆਉਣ ਨਾਲ ਹੁੰਦੇ ਹਨ।ਇਸ ਲਈ ਡਰਾਈਵਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਲਗਾਤਾਰ ਡਰਾਈਵਿੰਗ ਨਾ ਕਰਨ ਅਤੇ ਕੁੱਝ ਸਮਾਂ ਰੈਸਟ ਲੈ ਕੇ ਵਾਹਨ ਚਲਾਉਣ।ਸੰਘਾ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਸੜਕਾਂ `ਤੇ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਕੰਪਾਉਂਡ ਕੀਤਾ ਜਾਵੇ।ਸੰਘਾ ਨੇ ਕਿਹਾ ਕਿ ਚੌਂਕਾਂ ਵਿੱਚ ਲੱਗੀਆਂ ਪੁਰਾਣੀਆਂ ਟ੍ਰੈਫਿਕ ਲਾਈਟਾਂ ਨੰੂ ਹਟਾਇਆ ਜਾਵੇ ਕਿਉਂਕਿ ਇਨ੍ਹਾਂ ਦੀ ਥਾਂ ਨਵੀਆਂ ਲਾਈਟਾਂ ਲੱਗ ਚੁੱਕੀਆਂ ਹਨ, ਪ੍ਰੰਤੂ ਵਾਹਨ ਚਾਲਕਾਂ ਨੂੰ ਇਨ੍ਹਾਂ ਪੁਰਾਣੀਆਂ ਲਾਈਟਾਂ ਨਾਲ ਉਲਝਣ ਦੀ ਸਥਿਤੀ ਬਣੀ ਰਹਿੰਦੀ ਹੈ।
ਇਸ ਮੌਕੇ ਕਮਲਜੀਤ ਸਿੰਘ ਰਿਜਨਲ ਟਰਾਂਸਪੋਰਟ ਅਥਾਰਟੀ-ਕਮ-ਮੈਂਬਰ ਸਕੱਤਰ ਜਿਲ੍ਹਾ ਰੋਡ ਸੇਫਟੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਨਾਕੇ ਲਗਾਏ ਜਾ ਰਹੇ ਹਨ ਅਤੇ ਓਵਰਲੋਡਿਡ ਵਾਹਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ।ਮੀਟਿੰਗ ਦੋਰਾਨ ਸੁਰਿੰਦਰਪਾਲ ਸਿੰਘ ਟ੍ਰੈਫਿਕ ਮਾਰਸ਼ਲ ਨੇ ਦੱਸਿਆ ਕਿ ਗਲਤ ਸਾਈਡ ਆਉਣ ਵਾਲੇ ਵਾਹਨਾਂ ਦੇ 1196 ਚਲਾਨ ਅਤੇ ਬਿਨਾਂ ਹੈਲਮਟ 5370 ਚਲਾਨ ਕੀਤੇ ਗਏ ਹਨ।
ਇਸ ਮੀਟਿੰਗ ਵਿੱਚ ਰਾਜੇਸ਼ ਕੁਮਾਰ ਉਪ ਜਿਲ੍ਹਾ ਸਿਖਿਆ ਅਫਸਰ, ਬਲਵਿੰਦਰ ਸਿੰਘ ਐਸ.ਡੀ.ਓ ਨਗਰ ਨਿਗਮ, ਜਨਕ ਰਾਜ ਇੰਸਪੈਕਟਰ, ਬਲਜੀਤ ਸਿੰਘ ਏ.ਐਸ.ਆਈ ਟ੍ਰੈਫਿਕ ਪੁਲਿਸ, ਸ਼ਿਵ ਕੁਮਾਰ ਸੈਕਸ਼ਨ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply